Happy Birthday Lata Mangeshkar: ਭਾਰਤ ਰਤਨ ਸਵਰ ਕੋਕਿਲਾ ਲਤਾ ਮੰਗੇਸ਼ਕਰ ਦਾ ਅੱਜ ਜਨਮਦਿਨ ਹੈ। ਭਾਵੇਂ ਲਤਾ ਜੀ ਅੱਜ ਸਾਡੇ ਵਿਚਾਲੇ ਨਹੀਂ ਹਨ ਪਰ ਫੈਨਜ਼ ਲਤਾ ਜੀ ਨੂੰ ਉਨ੍ਹਾਂ ਦੇ ਗੀਤਾਂ ਰਾਹੀਂ ਯਾਦ ਕਰ ਰਹੇ ਹਨ। ਅੱਜ ਲਤਾ ਜੀ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ।
ਲਤਾ ਮੰਗੇਸ਼ਕਰ ਦਾ ਜਨਮ
ਲਤਾ ਮੰਗੇਸ਼ਕਰ ਜੀ ਦਾ ਜਨਮ 28 ਸਤੰਬਰ 1929 ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਹੋਇਆ ਸੀ। ਲਤਾ ਦੇ ਪਿਤਾ ਦੀਨਾਨਾਥ ਮੰਗੇਸ਼ਕਰ ਵੀ ਇੱਕ ਮਰਾਠੀ ਥੀਏਟਰ ਅਦਾਕਾਰ, ਸੰਗੀਤਕਾਰ ਅਤੇ ਗਾਇਕ ਸਨ। ਲਤਾ ਮੰਗੇਸ਼ਕਰ ਬਚਪਨ ਤੋਂ ਹੀ ਸੰਗੀਤ ਅਤੇ ਅਦਾਕਾਰੀ ਦੀ ਦੁਨੀਆ ਤੋਂ ਜਾਣੂ ਸੀ। ਉਨ੍ਹਾਂ ਦਾ ਬਚਪਨ ਦਾ ਨਾਂਅ ਹੇਮਾ ਸੀ। ਪਰ ਬਾਅਦ ਵਿੱਚ ਉਨ੍ਹਾਂ ਨੂੰ ਲਤਾ ਨਾਂਅ ਦਿੱਤਾ ਗਿਆ।
ਪਿਤਾ ਦੇ ਦਿਹਾਂਤ ਤੋਂ ਬਾਅਦ ਸੰਭਾਲੀ ਜ਼ਿੰਮੇਵਾਰੀ
ਆਪਣੇ ਪਿਤਾ ਦੀ ਮੌਤ ਤੋਂ ਬਾਅਦ, ਲਤਾ ਮੰਗੇਸ਼ਕਰ ਨੇ ਘਰ ਦੀ ਦੇਖਭਾਲ ਲਈ ਬਾਹਰ ਕਦਮ ਰੱਖਿਆ। ਇਸ ਕਾਰਨ ਉਨ੍ਹਾਂ ਨੂੰ ਆਪਣੀ ਪੜ੍ਹਾਈ ਅੱਧ ਵਿਚਾਲੇ ਹੀ ਛੱਡਣੀ ਪਈ। ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਕਾਰਨ ਉਹ ਵਿਆਹ ਨਹੀਂ ਕਰਵਾ ਸਕੀ।
ਲਤਾ ਮੰਗੇਸ਼ਕਰ ਨੂੰ ਡੂੰਗਰਪੁਰ ਸ਼ਾਹੀ ਪਰਿਵਾਰ ਦੇ ਮਹਾਰਾਜਾ ਰਾਜ ਸਿੰਘ ਨਾਲ ਬਹੁਤ ਪਿਆਰ ਸੀ, ਪਰ ਰਾਜ ਸਿੰਘ ਨੇ ਆਪਣੇ ਮਾਪਿਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਆਮ ਘਰ ਦੀ ਕਿਸੇ ਵੀ ਕੁੜੀ ਨੂੰ ਆਪਣੇ ਘਰ ਦੀ ਨੂੰਹ ਨਹੀਂ ਬਣਾਉਣਗੇ। ਇਸ ਕਾਰਨ ਉਹ ਵਿਆਹ ਨਹੀਂ ਕਰਵਾ ਸਕੇ।
ਸਾਦਾ ਜੀਵਨ ਬਤੀਤ ਕਰਨ ਵਾਲੀ ਲਤਾ ਮੰਗੇਸ਼ਕਰ ਨੂੰ ਵੀ ਖਾਸ ਕਿਸਮ ਦੇ ਗਹਿਣੇ ਪਸੰਦ ਸਨ। ਲਤਾ ਜੀ ਨੂੰ ਹੀਰੇ ਜੜੀਆਂ ਚੂੜੀਆਂ ਬਹੁਤ ਪਸੰਦ ਸਨ। ਲਤਾ ਜੀ ਦੇ ਪਸੰਦੀਦਾ ਰੰਗ ਦੀ ਗੱਲ ਕਰੀਏ ਤਾਂ ਚਿੱਟਾ ਰੰਗ ਉਨ੍ਹਾਂ ਨੂੰ ਬਹੁਤ ਪਿਆਰਾ ਸੀ। ਇਸ ਤੋਂ ਇਲਾਵਾ ਉਹ ਸੰਗੀਤ ਸੁਨਣ ਤੇ ਖਾਣਾ ਖਾਣ ਦੀ ਵੀ ਬਹੁਤ ਸ਼ੌਕੀਨ ਸੀ।
ਸੰਗੀਤ ਦਾ ਸਫ਼ਰ
ਪੰਜ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਲਤਾ ਮੰਗੇਸ਼ਕਰ ਨੇ ਮਹਿਜ਼ 13 ਸਾਲ ਦੀ ਛੋਟੀ ਉਮਰ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਸਾਲ 1942 ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਲਤਾ ਜੀ ਨੇ ਆਪਣੇ ਲੰਬੇ ਕਰੀਅਰ ਵਿੱਚ 30,000 ਤੋਂ ਵੱਧ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ।
ਆਪਣੇ ਗੀਤ 'ਏ ਮੇਰੇ ਵਤਨ ਕੇ ਲੋਗੋਂ' ਨਾਲ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਭਾਵੁਕ ਕਰ ਦੇਣ ਵਾਲੀ ਲਤਾ ਜੀ ਨੇ ਪਹਿਲਾਂ ਇਹ ਗੀਤ ਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਬਾਅਦ ਵਿੱਚ ਇਸ ਗੀਤ ਦੇ ਲੇਖਕ ਕਵੀ ਪ੍ਰਦੀਪ ਨੇ ਲਤਾ ਜੀ ਨੂੰ ਇਸ ਨੂੰ ਗਾਉਣ ਲਈ ਮਨਾ ਲਿਆ।VIDEO
ਸੰਗੀਤ ਜਗਤ 'ਚ ਬਣਾਏ ਰਿਕਾਰਡ
ਦੱਸ ਦਈਏ ਕਿ ਲਤਾ ਮੰਗੇਸ਼ਕਰ ਨੇ ਆਪਣੀ ਜ਼ਿੰਦਗੀ ਨੂੰ ਸੰਗੀਤ ਨੂੰ ਸਮਰਪਿਤ ਕੀਤਾ ਸੀ ਅਤੇ ਇਸੇ ਸੰਗੀਤ ਦੀ ਬਦੌਲਤ ਉਨ੍ਹਾਂ ਨੂੰ ਪੂਰੀ ਦੁਨੀਆ ‘ਚ ਜਾਣਿਆ ਜਾਂਦਾ ਸੀ । ਲਤਾ ਮੰਗੇਸ਼ਕਰ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਅਤੇ ਉਨ੍ਹਾਂ ਦੀ ਭੈਣ ਆਸ਼ਾ ਭੌਂਸਲੇ ਵੀ ਸੰਗੀਤ ਦੀ ਦੁਨੀਆ ‘ਚ ਸਰਗਰਮ ਹੈ ।ਹੋਰ ਪੜ੍ਹੋ : ਸੈਂਸਰ ਬੋਰਡ ਵੱਲੋਂ Diljit Dosanjh ਨੂੰ ਵੱਡਾ ਝਟਕਾ, ਫਿਲਮ 'Punjab 95' 'ਚ 120 ਕੱਟ ਤੇ ਟਾਈਟਲ ਬਦਲਣ ਨੂੰ ਲੈ ਕੇ ਜਾਰੀ ਹੋਏ ਨਵੇਂ ਆਦੇਸ਼
ਲਗਭਗ 6 ਦਹਾਕਿਆਂ ਤੱਕ ਫ਼ਿਲਮੀ ਅਤੇ ਗੈਰ-ਫ਼ਿਲਮੀ ਗੀਤ ਗਾਉਣ ਵਾਲੀ ਲਤਾ ਨੇ 30 ਤੋਂ ਵੱਧ ਭਾਸ਼ਾਵਾਂ ਵਿੱਚ ਗੀਤਾਂ ਨੂੰ ਆਵਾਜ਼ ਦਿੱਤੀ ਅਤੇ ਲਗਭਗ 30 ਹਜ਼ਾਰ ਤੋਂ ਵੱਧ ਗੀਤ ਰਿਕਾਰਡ ਕੀਤੇ ਹਨ। ਆਪਣੀ ਜ਼ਿੰਦਗੀ ਨੂੰ ਸੰਗੀਤ ਨੂੰ ਸਮਰਪਿਤ ਕਰਨ ਵਾਲੀ ਗਾਇਕਾ ਲਤਾ ਮੰਗੇਸ਼ਕਰ ਸੁਰ ਕੋਕਿਲਾ ਦੇ ਨਾਂਅ ਨਾਲ ਮਸ਼ਹੂਰ ਸੀ । ਉਨ੍ਹਾਂ ਨੇ ਆਪਣੀ ਗੀਤਾਂ ਦੇ ਨਾਲ ਹਰ ਕਿਸੇ ਦਾ ਮਨ ਮੋਹਿਆ । ਸੰਗੀਤ ‘ਚ ਉਨ੍ਹਾਂ ਵੱਲੋਂ ਦਿੱਤੇ ਗਏ ਯੋਗਦਾਨ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ।