ਕਮਲ ਸਦਾਨਾ (Kamal Sadanah) ਇੱਕ ਅਜਿਹਾ ਨਾਂਅ ਹੈ । ਜਿਸ ਨੇ ਬਾਲੀਵੁੱਡ ਇੰਡਸਟਰੀ ‘ਚ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਸੀ। ਪਰ ਅੱਜ ਇਸ ਅਦਾਕਾਰ ਦੇ ਨਾਲ ਜੁੜਿਆ ਇੱਕ ਅਜਿਹਾ ਕਿੱਸਾ ਦੱਸਣ ਜਾ ਰਹੇ ਹਾਂ ਜਿਸ ਤੋਂ ਬਾਅਦ ਅਦਾਕਾਰ ਲੰਮੇ ਸਮੇਂ ਤੱਕ ਸਦਮੇ ‘ਚ ਰਿਹਾ ਸੀ ਅਤੇ ਜਿਸ ਤੋਂ ਬਾਅਦ ਉਸ ਦੀ ਕੌਂਸਲਿੰਗ ਕਰਵਾਉਣੀ ਪਈ ਸੀ । ਸੈਫ ਅਲੀ ਖ਼ਾਨ ਤੇ ਕਾਜੋਲ ਦੇ ਨਾਲ ਫ਼ਿਲਮ ਬੇਖੁਦੀ ‘ਚ ਕੰਮ ਕਰਨ ਵਾਲੇ ਕਮਲ ਸਦਾਨਾ ਦਾ ਜਨਮ ਅਕਤੂਬਰ 1970 ‘ਚ ਹੋਇਆ ਸੀ ।
ਹੋਰ ਪੜ੍ਹੋ : ਗਾਇਕ ਦੇ ਨਾਲ-ਨਾਲ ਗੀਤਕਾਰ ਤੇ ਐਕਟਰ ਵੀ ਸਨ ਰਾਜ ਬਰਾੜ,ਜਾਣੋ ਗਾਇਕ ਦੇ ਮਿਊਜ਼ਿਕ ਕਰੀਅਰ ਬਾਰੇ
ਉਨ੍ਹਾਂ ਦੀ ਪਹਿਲੀ ਫ਼ਿਲਮ ‘ਬੇਖੁਦੀ’ 1999 ‘ਚ ਆਈ ਸੀ। ਪਰ ਕੁਝ ਕੁ ਫ਼ਿਲਮਾਂ ‘ਚ ਕੰਮ ਕਰਨ ਵਾਲੇ ਕਮਲ ਦੀਆਂ ਇਹ ਫ਼ਿਲਮਾਂ ਬੀਤੇ ਸਮੇਂ ਦੀ ਗੱਲਾਂ ਬਣ ਕੇ ਰਹਿ ਗਈਆਂ ਹਨ । ਕਿਉਂਕਿ ਉਹ ਹੁਣ ਫ਼ਿਲਮਾਂ ਇੰਡਸਟਰੀ ਤੋਂ ਦੂਰ ਹੋ ਚੁੱਕੇ ਹਨ।
ਨਿੱਜੀ ਜ਼ਿੰਦਗੀ ਰਹੀ ਤਣਾਅਪੂਰਨ
ਕਮਲ ਸਦਾਨਾ ਦੀ ਨਿੱਜੀ ਜ਼ਿੰਦਗੀ ਬਹੁਤ ਹੀ ਤਣਾਅ ਭਰਪੂਰ ਰਹੀ ਅਤੇ ਕਮਲ ਸਦਾਨਾ ਆਪਣੇ ਜਨਮ ਦਿਨ ਨੂੰ ਮਨਹੂਸ ਮੰਨਦੇ ਹਨ । ਕਿਉਂਕਿ ਉਨ੍ਹਾਂ ਦੇ ਜਨਮ ਦਿਨ ‘ਤੇ ਹੀ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦੀ ਮਾਂ ਤੇ ਭੈਣ ਨੂੰ ਗੋਲੀ ਮਾਰ ਕੇ ਖੁਦ ਵੀ ਖੁਦਕੁਸ਼ੀ ਕਰ ਲਈ ਸੀ । ਕਿਉਂਕਿ ਉਨ੍ਹਾਂ ਦੇ ਮਾਪਿਆਂ ਦਾ ਅਕਸਰ ਝਗੜਾ ਹੁੰਦਾ ਰਹਿੰਦਾ ਸੀ ਅਤੇ ਇਹ ਝਗੜਾ ਕਮਲ ਦੇ ਜਨਮ ਦਿਨ ਵਾਲੇ ਦਿਨ ਵੀ ਹੋਇਆ ਸੀ ।
ਇਸ ਝਗੜੇ ਤੋਂ ਪ੍ਰੇਸ਼ਾਨ ਕਮਲ ਦੇ ਪਿਤਾ ਨੇ ਪਹਿਲਾਂ ਆਪਣੀ ਪਤਨੀ ਤੇ ਫਿਰ ਧੀ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਇਹ ਸਭ ਕੁਝ ਕਮਲ ਦੇ ਸਾਹਮਣੇ ਹੋਇਆ ਜਿਸ ਕਰਕੇ ਉਹਨਾਂ ਦੇ ਦਿਮਾਗ ਤੇ ਡੂੰਘਾ ਅਸਰ ਹੋਇਆ । ਇਸ ਤੋਂ ਬਾਅਦ ਕਮਲ ਦੀ ਕੌਂਸਲਿੰਗ ਹੋਈ । ਹੈਰਾਨੀ ਦੀ ਗੱਲ ਇਹ ਹੈ ਕਿ ਕਮਲ ਨੂੰ ਅੱਜ ਤੱਕ ਪਤਾ ਨਹੀਂ ਲੱਗਿਆ ਕਿ ਉਹਨਾਂ ਦੇ ਪਿਤਾ ਨੇ ਅਜਿਹਾ ਕਿਉਂ ਕੀਤਾ । ਇੱਕ ਇੰਟਰਵਿਊ ਵਿੱਚ ਉਹਨਾਂ ਨੇ ਦੱਸਿਆ ਕਿ ਇੱਕ ਜ਼ਮਾਨੇ ਵਿੱਚ ਉਹਨਾਂ ਦੀ ਸੈਫ ਅਲੀ ਖ਼ਾਨ ਨਾਲ ਚੰਗੀ ਦੋਸਤੀ ਹੁੰਦੀ ਸੀ ।ਕਮਲ ਨੇ ਦੱਸਿਆ ਕਿ ਸੈਫ ਨੇ ਆਪਣੇ ਪਿਤਾ ਦੇ ਦਿਹਾਂਤ ਤੋਂ ਬਾਅਦ ਉਹਨਾਂ ਨੂੰ ਪੱਗੜੀ ਦੀ ਰਸਮ ਤੇ ਬੁਲਾਇਆ ਸੀ, ਪਰ ਉਹਨਾਂ ਨੇ ਆਪਣੇ ਵਿਆਹ ਤੇ ਉਸ ਨੂੰ ਨਹੀਂ ਬੁਲਾਇਆ ।