ਰਕੁਲਪ੍ਰੀਤ ਸਿੰਘ (Rakulpreet Singh) ਦਾ ਅੱਜ ਜਨਮ ਦਿਨ ਹੈ। ਅੱਜ ਅਦਾਕਾਰਾ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਉਸ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਰਕੁਲਪ੍ਰੀਤ ਦਾ ਜਨਮ ਦਿੱਲੀ ‘ਚ ਇੱਕ ਸਿੱਖ ਪਰਿਵਾਰ ‘ਚ ਹੋਇਆ ਸੀ । ਉਸ ਦੇ ਪਿਤਾ ਆਰਮੀ ਅਫਸਰ ਸਨ ਜਦੋਂਕਿ ਮਾਂ ਘਰੇਲੂ ਔਰਤ ਸੀ। 10 ਅਕਤੂਬਰ ਨੂੰ ਅਦਾਕਾਰਾ ਆਪਣਾ ਚੌਂਤੀਵਾਂ ਜਨਮ ਦਿਨ ਮਨਾ ਰਹੀ ਹੈ।ਅਦਾਕਾਰਾ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸਾਊਥ ਇੰਡਸਟਰੀ ਤੋਂ ਕੀਤੀ ਸੀ ।
ਹੋਰ ਪੜ੍ਹੋ : ਰਾਖੀ ਸਾਵੰਤ ਦਾ ਸ਼ੋਅ ਦੌਰਾਨ ਹੰਗਾਮਾ, ਗੁੱਸੇ ‘ਚ ਅਦਾਕਾਰਾ ਨੇ ਸੁੱਟੀ ਕੁਰਸੀ
ਪਰ ਉਸ ਦੇ ਅਦਾਕਾਰਾ ਬਣਨ ਦੀ ਕਹਾਣੀ ਵੀ ਬੜੀ ਦਿਲਚਸਪ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਅਦਾਕਾਰਾ ਨੇ ਮਹਿਜ਼ ਅਠਾਰਾਂ ਸਾਲ ਦੀ ਉਮਰ ‘ਚ ਪਹਿਲੀ ਫ਼ਿਲਮ ਸਾਈਨ ਕਰ ਲਈ ਸੀ। ਪਰ ਇਸ ਫ਼ਿਲਮ ਨੂੰ ਸਾਈਨ ਕਰਨ ਦਾ ਮਕਸਦ ਕਿਸੇ ਤਰ੍ਹਾਂ ਦਾ ਫੇਮ ਹਾਸਲ ਕਰਨਾ ਨਹੀਂ ਸੀ ਬਲਕਿ ਆਪਣੀ ਪਾਕੇਟ ਮਨੀ ਦੇ ਲਈ ਸਾਈਨ ਕੀਤੀ ਸੀ ।
ਰਕੁਲਪ੍ਰੀਤ 2009 ‘ਚ ਕੰਨੜ ਫ਼ਿਲਮ ‘ਗਿੱਲੀ’ ‘ਚ ਨਜ਼ਰ ਆਈ ਸੀ ।ਕਈ ਸਾਊਥ ਫਿਲਮਾਂ ‘ਚ ਕੰਮ ਕਰਨ ਤੋਂ ਬਾਅਦ ਅਦਾਕਾਰਾ ਨੇ ਬਾਲੀਵੁੱਡ ਦਾ ਰੁਖ ਕੀਤਾ ਅਤੇ ਫਿਰ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਉਸ ਨੇ ਅਜੇ ਦੇਵਗਨ ਸਣੇ ਕਈ ਵੱਡੇ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੈ।ਹੁਣ ਤੱਕ ਉਹ ਦੇ-ਦੇ ਪਿਆਰ ਦੇ, ਮਰਜਾਵਾਂ, ਸ਼ਿਮਲਾ ਮਿਰਚ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਦਾ ਜਲਵਾ ਬਿਖੇਰ ਚੁੱਕੀ ਹੈ।
ਜੈਕੀ ਭਗਨਾਨੀ ਨਾਲ ਵਿਆਹ
ਅਦਾਕਾਰਾ ਰਕੁਲਪ੍ਰੀਤ ਨੇ ਜੈਕੀ ਭਗਨਾਨੀ ਦੇ ਨਾਲ ਵਿਆਹ ਕਰਵਾਇਆ ਹੈ। ਜਿਸ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਰਕੁਲਪ੍ਰੀਤ ਸਿੰਘ ਦਾ ਪਤੀ ਵੀ ਵਧੀਆ ਅਦਾਕਾਰ ਹੈ ਅਤੇ ਮਸ਼ਹੂਰ ਫ਼ਿਲਮ ਨਿਰਮਾਤਾ ਵਾਸੂ ਭਗਨਾਨੀ ਦਾ ਪੁੱਤਰ ਹੈ।