ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਜੋੜੀ ਬਾਲੀਵੁੱਡ ਦੀ ਸਭ ਤੋਂ ਪਿਆਰੀਆਂ ਜੋੜੀਆਂ ਵਿੱਚੋਂ ਇੱਕ ਹੈ । ਇਸ ਜੋੜੀ ਨੇ ਇੱਕ ਦੂਜੇ ਨੂੰ 2018 ਵਿੱਚ ਡੇਟਿੰਗ ਕਰਨਾ ਸ਼ੁਰੂ ਕੀਤਾ ਸੀ, ਇਸ ਤੋਂ ਬਾਅਦ ਇਸ ਜੋੜੀ ਨੇ 2022 ਵਿੱਚ ਵਿਆਹ ਕਰਵਾ ਲਿਆ ਸੀ । ਹੁਣ ਇਸ ਜੋੜੀ ਦੀ ਬਹੁਤ ਹੀ ਪਿਆਰੀ ਜਿਹੀ ਧੀ ਰਾਹਾ ਹੈ । ਇਸ ਸਭ ਦੇ ਚਲਦੇ ਹਰ ਇੱਕ ਦੇ ਮਨ ਵਿੱਚ ਇੱਕ ਹੀ ਸਵਾਲ ਹੁੰਦਾ ਹੈ ਕਿ ਇਸ ਜੋੜੀ ਦੀ ਡੇਟਿੰਗ ਦੀ ਸ਼ੁਰੂਆਤ ਕਿਸ ਹੋਈ ਅਤੇ ਦੋਹਾਂ ਵਿਚਾਲੇ ਪਿਆਰ ਕਿਸ ਤਰ੍ਹਾ ਪਣਪਿਆ । ਇਸ ਦਾ ਖੁਲਾਸਾ ਰਣਬੀਰ ਨੇ ਹਾਲ ਹੀ ਵਿੱਚ ਆਪਣੇ ਇੱਕ ਇੰਟਰਵਿਊ 'ਚ ਕੀਤਾ ਹੈ ।
ਰਣਬੀਰ ਨੇ ਦੱਸਿਆ ਕਿ ਉਹ ਪਹਿਲੀ ਵਾਰ ਆਲੀਆ ਨੂੰ ਉਦੋਂ ਮਿਲੇ ਜਦੋਂ ਉਹ ਸੰਜੇ ਲੀਲਾ ਭੰਸਾਲੀ ਨਾਲ ਫੋਟੋ ਸ਼ੂਟ ਕਰਨ ਵਾਲਾ ਸੀ। ਇਸ ਸਮੇਂ ਆਲੀਆ ਸਿਰਫ 9 ਸਾਲ ਦੀ ਸੀ।ਰਣਬੀਰ ਨੇ ਦੱਸਿਆ ਕਿ ਉਹਨਾਂ ਦਾ ਪਿਆਰ ਜ਼ਹਾਜ ਦੀ ਉਡਾਣ ਵਿੱਚ ਪਣਪਿਆ ਜਦੋਂ ਉਹ ਆਪਣੀ ਫਿਲਮ 'ਬ੍ਰਹਮਾਸਤਰ' ਦੀ ਸੂਟਿੰਗ ਲਈ ਸ਼ਹਿਰ ਤੋਂ ਬਾਹਰ ਜਾ ਰਹੇ ਸਨ ।
ਰਣਬੀਰ ਮੁਤਾਬਿਕ "ਉਹਨਾਂ ਨੇ 2018 ਵਿੱਚ ਫਿਲਮ 'ਬ੍ਰਹਮਾਸਤਰ' 'ਤੇ ਕੰਮ ਕਰਨਾ ਸ਼ੁਰੂ ਕੀਤਾ। ਅਸੀਂ ਦੋਹਾਂ ਨੇ ਇਸ ਫਿਲਮ ਤੋਂ ਹੀ ਇੱਕਠੇ ਕੰਮ ਕਰਨਾ ਸ਼ੁਰੂ ਕਰ ਦਿੱਤਾ ।ਇਸ ਦੌਰਾਨ ਅਸੀਂ ਇੱਕ ਮੂਵਮੈਂਟ ਕੋਚ ਦੇ ਨਾਲ ਕੰਮ ਕਰਨ ਲਈ ਤੇਲ ਅਵੀਵ ਗਏ ਅਤੇ ਇਸੇ ਦੌਰਾਨ ਫਲਾਈਟ ਵਿੱਚ ਸਾਡੇ ਪਿਆਰ ਦੀ ਕਹਾਣੀ ਸ਼ੁਰੂ ਹੋ ਗਈ।
ਇਸ ਤੋਂ ਬਾਅਦ ਅਸੀਂ ਇਕੱਠੇ ਰਹਿਣਾ ਸ਼ੁਰੂ ਕਰ ਦਿੱਤਾ। ਰਣਬੀਰ ਨੇ ਆਲੀਆ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਸ ਨੂੰ ਆਲੀਆਂ ਦਾ ਸਾਥ ਚੰਗਾ ਲੱਗਦਾ ਹੈ ਉਹ ਕਾਫੀ ਰੰਗੀਨ ਮਿਜਾਜ ਏ ਉਹ ਇੱਕ ਚੰਗੀ ਇਨਸਾਨ, ਕਲਾਕਾਰ, ਮਾਂ ਧੀ ਅਤੇ ਪਤਨੀ ਹੈ ।