Trending:

Karwa Chauth 2024: ਸੋਨਾਕਸ਼ੀ ਸਿਨ੍ਹਾ ਤੋਂ ਲੈ ਕੇ ਰਕੁਲਪ੍ਰੀਤ ਸਿੰਘ ਤੱਕ, ਇਹ ਅਭਿਨੇਤਰੀਆਂ ਰੱਖਣਗੀਆਂ ਪਹਿਲਾ ਕਰਵਾ ਚੌਥ ਦਾ ਵਰਤ

ਕਰਵਾ ਚੌਥ ਦਾ ਵਰਤ ਇਸ ਵਾਰ 20 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਸੁਹਾਗਣਾਂ ਇਸ ਦਿਨ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਨਿਰਜਲ ਵਰਤ ਰੱਖਦੀਆਂ ਹਨ । ਬਾਲੀਵੁੱਡ ਅਭਿਨੇਤਰੀਆਂ ‘ਚ ਇਸ ਦਿਨ ਨੂੰ ਲੈ ਕੇ ਖ਼ਾਸ ਉਤਸ਼ਾਹ ਹੁੰਦਾ ਹੈ।

Reported by:  PTC Punjabi Desk   |  Edited by:  Shaminder   |  October 19th 2024 09:00 AM  |  Updated: October 19th 2024 09:58 AM

Karwa Chauth 2024: ਸੋਨਾਕਸ਼ੀ ਸਿਨ੍ਹਾ ਤੋਂ ਲੈ ਕੇ ਰਕੁਲਪ੍ਰੀਤ ਸਿੰਘ ਤੱਕ, ਇਹ ਅਭਿਨੇਤਰੀਆਂ ਰੱਖਣਗੀਆਂ ਪਹਿਲਾ ਕਰਵਾ ਚੌਥ ਦਾ ਵਰਤ

ਕਰਵਾ ਚੌਥ ਦਾ ਵਰਤ ਇਸ ਵਾਰ 20 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਸੁਹਾਗਣਾਂ ਇਸ ਦਿਨ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਨਿਰਜਲ ਵਰਤ ਰੱਖਦੀਆਂ ਹਨ । ਬਾਲੀਵੁੱਡ ਅਭਿਨੇਤਰੀਆਂ ‘ਚ ਇਸ ਦਿਨ ਨੂੰ ਲੈ ਕੇ ਖ਼ਾਸ ਉਤਸ਼ਾਹ ਹੁੰਦਾ ਹੈ।

Reported by:  PTC Punjabi Desk
Edited by:  Shaminder
October 19th 2024 09:00 AM
Last Updated: October 19th 2024 09:58 AM
Share us
You May Like This

ਕਰਵਾ ਚੌਥ (Karwa Chauth 2024) ਦਾ ਵਰਤ ਇਸ ਵਾਰ 20 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਸੁਹਾਗਣਾਂ ਇਸ ਦਿਨ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਨਿਰਜਲ ਵਰਤ ਰੱਖਦੀਆਂ ਹਨ । ਬਾਲੀਵੁੱਡ ਅਭਿਨੇਤਰੀਆਂ ‘ਚ ਇਸ ਦਿਨ ਨੂੰ ਲੈ ਕੇ ਖ਼ਾਸ ਉਤਸ਼ਾਹ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਅਭਿਨੇਤਰੀਆਂ ਦੇ ਬਾਰੇ ਦੱਸਾਂਗੇ ਜੋ ਵਿਆਹ ਤੋਂ ਬਾਅਦ ਆਪਣਾ ਪਹਿਲਾ ਕਰਵਾ ਚੌਥ ਦਾ ਵਰਤ ਰੱਖਣਗੀਆਂ।ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਦਾਕਾਰਾ ਰਕੁਲਪ੍ਰੀਤ ਸਿੰਘ ਦੀ । ਜੋ ਕਿ ਫਰਵਰੀ 2024 ‘ਚ ਵਿਆਹ ਦੇ ਬੰਧਨ ‘ਚ ਬੱਝੀ ਸੀ । ਅਦਾਕਾਰਾ ਇਸ ਵਾਰ ਆਪਣਾ ਪਹਿਲਾ ਕਰਵਾ ਚੌਥ ਦਾ ਵਰਤ ਰੱਖੇਗੀ । ਰਕੁਲਪ੍ਰੀਤ ਅਤੇ ਜੈਕੀ ਭਗਨਾਨੀ ਨੇ ਗੋਆ ‘ਚ ਰਿਸ਼ਤੇਦਾਰਾਂ ਅਤੇ ਨਜ਼ਦੀਕੀ ਦੋਸਤਾਂ ਦੀ ਮੌਜੂਦਗੀ ‘ਚ ਵਿਆਹ ਕਰਵਾਇਆ ਸੀ।ਰਕੁਲਪ੍ਰੀਤ ਵੀ ਇਸ ਵਾਰ ਜੈਕੀ ਭਗਨਾਨੀ ਦੇ ਲਈ ਕਰਵਾ ਚੌਥ ਦਾ ਵਰਤ ਰੱਖੇਗੀ।

ਹੋਰ ਪੜ੍ਹੋ : ਜਲੰਧਰ ‘ਚ ਸੂਫੀ ਗਾਇਕ ਦੇ ਪੁੱਤਰ ਦੀ ਸੜਕ ਹਾਦਸੇ ਦੌਰਾਨ ਮੌਤ, ਈ ਰਿਕਸ਼ਾ ਨਾਲ ਟਕਰਾਈ ਸਕੂਟੀ

  ਸੋਨਾਕਸ਼ੀ ਸਿਨ੍ਹਾ ਵੀ ਰੱਖੇਗੀ ਪਹਿਲਾ ਕਰਵਾ ਚੌਥ 

ਅਦਾਕਾਰਾ ਸੋਨਾਕਸ਼ੀ ਸਿਨ੍ਹਾ ਵੀ ਇਸ ਵਾਰ ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖੇਗੀ । ਸੋਨਾਕਸ਼ੀ ਸਿਨ੍ਹਾਂ ਨੇ ਇਸੇ ਸਾਲ ਜੂਨ ‘ਚ ਜ਼ਹੀਰ ਇਕਬਾਲ ਦੇ ਨਾਲ ਵਿਆਹ ਕਰਵਾਇਆ ਸੀ। ਇਸ ਵਿਆਹ ‘ਚ ਸੋਨਾਕਸ਼ੀ ਤੇ ਜ਼ਹੀਰ ਇਕਬਾਲ ਦੇ ਕਰੀਬੀ ਦੋਸਤਾਂ ਅਤੇ ਰਿਸ਼ਤੇਦਾਰਾਾਂ ਨੇ ਹੀ ਸ਼ਿਰਕਤ ਕੀਤੀ ਸੀ । 

   ਰਾਧਿਕਾ ਵੀ ਅਨੰਤ ਲਈ ਰੱਖੇਗੀ ਕਰਵਾ ਚੌਥ ਦਾ ਵਰਤ 

ਰਾਧਿਕਾ ਮਾਰਚੈਂਟ ਵੀ ਇਸ ਵਾਰ ਅਨੰਤ ਦੇ ਲਈ ਪਹਿਲਾ ਕਰਵਾ ਚੌਥ ਦਾ ਵਰਤ ਰੱਖੇਗੀ। ਅਨੰਤ ਤੇ ਰਾਧਿਕਾ ਨੇ ਜੁਲਾਈ ੨੦੨੪ ‘ਚ ਵਿਆਹ ਕਰਵਾਇਆ ਹੈ। ਇਸ ਵਿਆਹ ‘ਚ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਿਲ ਹੋਏ ਸਨ ਅਤੇ ਵਿਆਹ ਤੋਂ ਪਹਿਲਾਂ ਕਈ ਪ੍ਰੀਵੈਡਿੰਗ ਫੰਕਸ਼ਨ ਰੱਖੇ ਗਏ ਸਨ। ਜਿਸ ‘ਚ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਦੇ ਨਾਲ ਨਾਲ ਸਮਾਜਿਕ, ਵਪਾਰਕ ਖੇਤਰ ਨਾਲ ਸਬੰਧਤ ਹਸਤੀਆਂ ਨੇ ਸ਼ਿਰਕਤ ਕੀਤੀ ਸੀ। 

 ਅਦਿਤੀ ਰਾਓ ਹੈਦਰੀ ਦਾ ਵੀ ਪਹਿਲਾ ਕਰਵਾ ਚੌਥ  

ਅਦਿਤੀ ਰਾਓ ਹੈਦਰੀ ਨੇ ਸਤੰਬਰ  2024 ‘ਚ ਵਿਆਹ ਕਰਵਾਇਆ ਹੈ। ਉਸ ਨੇ ਅਦਾਕਾਰ ਸਿਧਾਰਥ ਦੇ ਨਾਲ ਵਿਆਹ ਕਰਵਾਇਆ ਹੈ। ਵਿਆਹ ਤੋਂ ਬਾਅਦ ਅਦਿਤੀ ਵੀ ਪਹਿਲਾ ਕਰਵਾ ਚੌਥ ਦਾ ਵਰਤ ਰੱਖੇਗੀ । ਅਦਾਕਾਰਾ 20 ਅਕਤੂਬਰ ਨੂੰ ਸਿਧਾਰਥ ਦੀ ਲੰਮੀ ਉਮਰ ਦੀ ਕਾਮਨਾ ਦੇ ਲਈ ਕਰਵਾ ਚੌਥ ਦਾ ਤਿਉਹਾਰ ਮਨਾਏਗੀ। 

ਕ੍ਰਿਤੀ ਖਰਬੰਦਾ ਦਾ ਵੀ ਪਹਿਲਾ ਕਰਵਾ ਚੌਥ 

ਅਦਾਕਾਰਾ ਕ੍ਰਿਤੀ ਖਰਬੰਦਾ ਵੀ ਇਸ ਵਾਰ ਪਹਿਲਾ ਕਰਵਾ ਚੌਥ ਦਾ ਵਰਤ ਰੱਖੇਗੀ । ਇਸ ਜੋੜੀ ਨੇ ਮਾਰਚ ੨੦੨੪ ‘ਚ ਵਿਆਹ ਕਰਵਾਇਆ ਸੀ ਤੇ ਦੋਵਾਂ ਨੇ ਗੁੜਗਾਂਵ ‘ਚ ਵਿਆਹ ਕਰਵਾਇਆ ਸੀ।ਪੁਲਕਿਤ ਨੇ ਕ੍ਰਿਤੀ ਦੇ ਨਾਲ ਦੂਜਾ ਵਿਆਹ ਕਰਵਾਇਆ ਹੈ।  

   

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network