Karan Aujla participate in IIFA Rocks 2024 : ਬਾਲੀਵੁੱਡ ਦੇ ਪ੍ਰਸ਼ੰਸਕਾਂ ਲਈ ਕਾਨਡਾਊਨ ਸ਼ੁਰੂ ਹੋ ਗਿਆ ਹੈ। ਕਿਉਂਕਿ ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ (IIFA) ਅਵਾਰਡ ਸਮਾਰੋਹ ਆਬੂ ਧਾਬੀ 'ਚ ਸ਼ੁਰੂ ਹੋਣ ਜਾ ਰਿਹਾ। ਇਸ IIFA ਅਵਾਰਡਸ 'ਚ ਕਈ ਬਾਲੀਵੁੱਡ ਸਿਤਾਰੇ ਸ਼ਿਰਕਤ ਕਰਨ ਵਾਲੇ ਹਨ। ਇਨ੍ਹਾਂ 'ਚ ਪੰਜਾਬੀ ਗਾਇਕ ਕਰਨ ਔਜਲਾ ਵੀ ਹਿੱਸਾ ਲੈਣਗੇ।
ਦੱਸਣਯੋਗ ਹੈ ਕਿ ਇਸ ਸਾਲ ਆਈਫਾ ਅਵਾਰਡਸ ਆਬੂ ਧਾਬੀ ਦੇ ਯਾਸ ਦੀਪ ਉੱਤੇ ਆਯੋਜਿਤ ਕੀਤਾ ਜਾਵੇਗਾ। ਇਸ ਅਵਾਰਡ ਸ਼ੋਅ ਦੀ ਮੇਜ਼ਬਾਨੀ ਮਸ਼ਹੂਰ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਕਰਨਗੇ। ਆਯੋਜਕਾਂ ਨੇ ਇੱਕ ਪ੍ਰੈਸ ਨੋਟ ਵਿੱਚ ਕਿਹਾ, "ਪਿਛਲੇ ਸਾਲਾਂ ਵਿੱਚ, 'ਬਾਲੀਵੁੱਡ ਦੇ ਬਾਦਸ਼ਾਹ' ਆਈਫਾ ਅਵਾਰਡਸ ਵਿੱਚ ਮਹਿਜ਼ ਹਿੱਸਾ ਲੈਣ ਪਹੁੰਚੇ।ਆਈਫਾ ਅਵਾਰਡਸ ਭਾਰਤੀ ਸਿਨੇਮਾ ਦੇ ਇਸ ਵੱਡੇ ਜਸ਼ਨ ਨੂੰ ਮਨਾਉਣ ਲਈ ਤਿਆਰ ਹੈ। ਇਸ ਦਾ ਯੋਗਦਾਨ ਮਹੱਤਵਪੂਰਨ ਰਿਹਾ ਹੈ। IIFA ਨੂੰ ਇੱਕ ਗਲੋਬਲ ਅਵਾਰਡ ਸ਼ੋਅ ਵਜੋਂ ਜਾਣਿਆ ਜਾਂਦਾ ਹੈ।
ਆਈਫਾ 2024 ਤਿੰਨ ਦਿਨਾਂ ਸ਼ਾਨਦਾਰ ਸਮਾਗਮ ਹੋਵੇਗਾ, ਇਹ ਅਵਾਰਡ ਸਮਾਗਮ 27 ਸਤੰਬਰ ਤੋਂ 29 ਸਤੰਬਰ ਤੱਕ ਚੱਲੇਗਾ। ਤਿਉਹਾਰ 27 ਸਤੰਬਰ ਨੂੰ ਆਈਫਾ ਉਤਸਵ ਨਾਲ ਸ਼ੁਰੂ ਹੋਵੇਗਾ, ਇਹ ਦਿਨ ਭਾਰਤੀ ਫਿਲਮ ਉਦਯੋਗਾਂ ਨੂੰ ਮਨਾਉਣ ਲਈ ਸਮਰਪਿਤ ਹੈ।ਹੋਰ ਪੜ੍ਹੋ : ਨੀਰੂ ਬਾਜਵਾ ਦੀ ਫਿਲਮ 'ਸ਼ੁਕਰਾਨਾ' ਦਾ ਗੀਤ 'ਗੱਲ ਬਣ ਗਈ' ਹੋਇਆ ਰਿਲੀਜ਼, ਵੇਖੋ ਵੀਡੀਓ
ਮੁੱਖ ਸਮਾਗਮ, ਆਈਫਾ ਅਵਾਰਡਸ, 28 ਸਤੰਬਰ ਨੂੰ ਹੋਵੇਗਾ, ਜਦੋਂ ਕਿ ਆਖਰੀ ਦਿਨ, 29 ਸਤੰਬਰ, ਆਈਫਾ ਰੌਕਸ ਲਈ ਰਾਖਵਾਂ ਹੈ, ਸੰਗੀਤ ਉਦਯੋਗ ਨੂੰ ਮਨਾਉਣ ਲਈ ਸਮਰਪਿਤ ਇੱਕ ਰਾਤ। ਇਸ ਸਮਾਗਮ ਵਿੱਚ ਸਿਤਾਰਿਆਂ ਨਾਲ ਭਰਪੂਰ ਹੋਣ ਦੀ ਉਮੀਦ ਹੈ, ਇਸ ਸਮਾਗਮ ਦੇ ਵਿੱਚ ਬਾਲੀਵੁੱਡ ਦੇ ਨਾਮਚੀਨ ਅਦਾਕਾਰ ਸ਼ਾਹਰੁਖ ਖਾਨ, ਸਲਮਾਨ ਖਾਨ, ਵਿੱਕੀ ਕੌਸ਼ਲ, ਪੰਜਾਬੀ ਗਾਇਕ ਕਰਨ ਔਜਲਾ ਤੇ ਸ਼ਾਹਿਦ ਕਪੂਰ ਸਣੇ ਹੋਰਨਾਂ ਕਈ ਬਾਲੀਵੁੱਡ ਸੈਲਬਸ ਦੇ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਗਈ ਹੈ।