ਫ਼ਿਲਮ ‘ਐਮਰਜੈਂਸੀ’ ਨੂੰ ਲੈ ਕੇ ਕੰਗਨਾ ਰਣੌਤ ਦੀਆਂ ਮੁਸ਼ਕਿਲਾਂ ਘੱਟਦੀਆਂ ਨਜ਼ਰ ਨਹੀਂ ਆ ਰਹੀਆਂ । ਹੁਣ ਅਦਾਕਾਰਾ ਨੂੰ ਚੰਡੀਗੜ੍ਹ ਦੀ ਇੱਕ ਜ਼ਿਲ੍ਹਾ ਅਦਾਲਤ ਦੇ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ।ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਵਿੰਦਰ ਸਿੰਘ ਬਾਸੀ ਨੇ ਇੱਕ ਅਰਜ਼ੀ ਦਾਇਰ ਕਰਕੇ ਦਾਅਵਾ ਕੀਤਾ ਹੈ ਕਿ ਅਦਾਕਾਰਾ ਨੇ ਆਪਣੀ ਫ਼ਿਲਮ ‘ਚ ਸਿੱਖਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਲਾਵਾ ਫ਼ਿਲਮ ‘ਚ ਸਿੱਖ ਭਾਈਚਾਰੇ ਖਿਲਾਫ ਕਈ ਝੂਠੇ ਇਲਜ਼ਾਮ ਲਗਾਉਣ ਦੀ ਗੱਲ ਵੀ ਆਖੀ ਹੈ। ਅਦਾਲਤ ਇਸ ਮਾਮਲੇ ‘ਚ ਮੁੜ ਤੋਂ ਇਸ ਮਾਮਲੇ ਦੀ ਸੁਣਵਾਈ ਕਰੇਗੀ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਪੈਰਿਸ ‘ਚ ਘੁੰਮਦੇ ਹੋਏ ਨਜ਼ਰ, ਵੇਖੋ ਵੀਡੀਓ
ਕੰਗਨਾ ਰਣੌਤ ਵਿਵਾਦਿਤ ਬਿਆਨਾਂ ਲਈ ਮਸ਼ਹੂਰ
ਇਸ ਤੋਂ ਪਹਿਲਾਂ ਵੀ ਅਦਾਕਾਰਾ ਸਿੱਖ ਭਾਈਚਾਰੇ ਦੇ ਖਿਲਾਫ ਬਿਆਨਬਾਜ਼ੀ ਕਰਦੀ ਰਹੀ ਹੈ। ਉਸ ਨੇ ਕਿਸਾਨ ਅੰਦੋਲਨ ਦੇ ਦੌਰਾਨ ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਖਾਲਿਸਤਾਨੀ ਦੱਸਦਿਆਂ ਕਈ ਅਪਸ਼ਬਦ ਵੀ ਬੋਲੇ ਸਨ । ਇਸ ਤੋਂ ਪਹਿਲਾਂ ਅਦਾਕਾਰਾ ਨੂੰ ਚੰਡੀਗੜ੍ਹ ‘ਚ ਕੁਲਵਿੰਦਰ ਕੌਰ ਨਾਂਅ ਦੀ ਇੱਕ ਮਹਿਲਾ ਪੁਲਿਸ ਜਵਾਨ ਨੇ ਥੱਪੜ ਮਾਰਿਆ ਸੀ ।
ਜਿਸ ਤੋਂ ਬਾਅਦ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਅਦਾਕਾਰਾ ਨੂੰ ਮਹਿਲਾ ਪੁਲਿਸ ਜਵਾਨ ਨੇ ਆਪਣਾ ਮੋਬਾਈਲ ਫੋਨ ਅਤੇ ਹੋਰ ਚੀਜ਼ਾਂ ਚੈਕਿੰਗ ਮਸ਼ੀਨ ‘ਚ ਰੱਖਣ ਦੇ ਲਈ ਆਖਿਆ ਸੀ ਅਤੇ ਉਸ ਦੇ ਨਾਮ ਨੂੰ ਵੇਖ ਕੇ ਅਦਾਕਾਰਾ ਨੇ ਉਸ ਨੂੰ ਵੀ ਕੌਰ ਖਾਲਿਸਤਾਨੀ ਕਹਿ ਕੇ ਬੁਲਾਇਆ ਸੀ । ਇਸੇ ਰੋਸ ਦੇ ਵਜੋਂ ਕੁਲਵਿੰਦਰ ਕੌਰ ਨੇ ਕੰਗਨਾ ਨੂੰ ਥੱਪੜ ਜੜ ਦਿੱਤਾ ਸੀ।