ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਤੇ ਲਗਭਗ ਬਾਲੀਵੁੱਡ ਦੇ ਹਰ ਅਦਾਕਾਰ ਨੇ ਆਪਣੀ ਹਾਜ਼ਰੀ ਲਗਵਾਈ ਸੀ । ਪਰ ਅਭਿਨੇਤਰੀ ਕੰਗਨਾ ਰਣੌਤ ਇਸ ਵਿਆਹ ਵਿੱਚੋਂ ਗਾਇਬ ਸੀ । ਉਸ ਨੇ ਇਸ ਵਿਆਹ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਹਾਜ਼ਰੀ ਨਹੀਂ ਸੀ ਲਗਵਾਈ । ਕੰਗਣਾ ਨੇ ਅਜਿਹਾ ਕਿਉਂ ਕੀਤਾ ਇਸ ਦਾ ਖੁਲਾਸਾ ਉਸ ਨੇ ਹਾਲ ਹੀ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਕੀਤਾ ਹੈ । ਇਸ ਇੰਟਰਵਿਊ ਵਿੱਚ ਕੰਗਣਾ ਨੇ ਦੱਸਿਆ ਕਿ ਅਨੰਤ ਨੇ ਉਸ ਨੂੰ ਨਿੱਜੀ ਤੌਰ 'ਤੇ ਵਿਆਹ ਵਿੱਚ ਆਉਣ ਦਾ ਸੱਦਾ ਦਿੱਤਾ ਸੀ, ਪਰ ਉਹ ਦੇਸ਼ ਦੇ ਸਭ ਤੋਂ ਵੱਡੇ ਵਿਆਹ ਵਿੱਚ ਸ਼ਾਮਿਲ ਨਹੀਂ ਹੋ ਸਕੀ ਕਿਉਂਕਿ ਉਸ ਦੇ ਘਰ ਵੀ ਵਿਆਹ ਸੀ।
ਕੰਗਨਾ ਨੇ ਕਿਹਾ ਕਿ , "ਮੈਨੂੰ ਅਨੰਤ ਅੰਬਾਨੀ ਨੇ ਖੁਦ ਫੋਨ ਕੀਤਾ ਸੀ । ਉਹ ਬਹੁਤ ਹੀ ਪਿਆਰਾ ਮੁੰਡਾ ਹੈ…. ਉਸਨੇ ਮੈਨੂੰ ਕਿਹਾ, 'ਤੂੰ ਮੇਰੇ ਵਿਆਹ ਵਿੱਚ ਜ਼ਰੂਰ ਆਉਣਾ ਹੈ।' ਮੈਂ ਉਸ ਨੂੰ ਕਿਹਾ ਕਿ ਮੇਰੇ ਘਰ ਵੀ ਵਿਆਹ ਚੱਲ ਰਿਹਾ ਏ …..ਮੇਰੇ ਛੋਟੇ ਭਰਾ ਦਾ ਵਿਆਹ ਏ । ਕੰਗਨਾ ਨੇ ਕਿਹਾ ਕਿ ਵੈਸੇ ਵੀ ਮੈਂ ਅਜਿਹੇ ਫਿਲਮੀ ਵਿਆਹਾਂ ਵਿੱਚ ਜਾਣ ਤੋਂ ਬਚਦੀ ਹਾਂ ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਕੰਗਚਾ ਨੇ ਇਸ ਤੋਂ ਪਹਿਲਾ ਉਹਨਾਂ ਫਿਲਮੀ ਹਸਤੀਆਂ ਤੇ ਚੁੱਟਕੀ ਲਈ ਸੀ ਜਿਹੜੀਆਂ ਵੱਡੇ ਵਿਆਹਾਂ ਵਿੱਚ ਡਾਂਸ ਕਰਦੇ ਹਨ । ਕੰਗਣਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੀ ਸਟੋਰੀਜ਼ 'ਤੇ ਇਕ ਨੋਟ ਲਿਖਿਆ ਸੀ ਕਿ ਉਹ ਕਦੇ ਵੀ ਕਿਸੇ ਦੇ ਵਿਆਹ 'ਤੇ ਡਾਂਸ ਨਹੀਂ ਕਰੇਗੀ, ਚਾਹੇ ਉਸ ਨੂੰ ਕਿੰਨੇ ਪੈਸੇ ਦੀ ਪੇਸ਼ਕਸ਼ ਕੀਤੀ ਜਾਵੇ।