ਅਦਾਕਾਰ ਜੈਕੀ ਸ਼ਰਾਫ ਨੇ ਆਪਣੀ ਜ਼ਿੰਦਗੀ ‘ਚ ਬਹੁਤ ਹੀ ਸੰਘਰਸ਼ ਵੇਖਿਆ ਹੈ। ਕੋਈ ਸਮਾਂ ਹੁੰਦਾ ਸੀ ਉਹ ਇੱਕ ਛੋਟੇ ਜਿਹੇ ਝੋਪੜੀਨੁਮਾ ਮਕਾਨ ‘ਚ ਰਹਿੰਦੇ ਸਨ । ਝੋਪੜੀਨੁਮਾ ਮਕਾਨ ਨੂੰ ਉਨ੍ਹਾਂ ਨੇ ਹਾਲੇ ਵੀ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਮਕਾਨ ‘ਚ ਉਹ ਹਰ ਮਹੀਨੇ ਗੇੜਾ ਜ਼ਰੂਰ ਮਾਰਦੇ ਹਨ ਤਾਂ ਕਿ ਉਨ੍ਹਾਂ ਨੂੰ ਯਾਦ ਰਹੇ ਕਿ ਉਹ ਕਿਸ ਪੱਧਰ ਤੋਂ ਉੱਪਰ ਉੱਠੇ ਹਨ । ਜੈਕੀ ਸ਼ਰਾਫ ਹੁਣ ਕਰੋੜਾਂ ਦੇ ਮਾਲਕ ਹਨ । ਉਨ੍ਹਾਂ ਕੋਲ ਆਲੀਸ਼ਾਨ ਮਕਾਨ ਹੈ, ਲਗਜ਼ਰੀ ਗੱਡੀਆਂ ਅਤੇ ਐਸ਼ੋ ਅਰਾਮ ਦਾ ਹਰ ਸਮਾਨ ਉਨ੍ਹਾਂ ਦੇ ਕੋਲ ਮੌਜੂਦ ਹੈ। ਪਰ ਉਹ ਸਕੂਨ ਚਲਾ ਗਿਆ ਜੋ ਉਨ੍ਹਾਂ ਨੂੰ ਆਪਣੇ ਮਾਪਿਆਂ ਦੇ ਨਾਲ ਇੱਕ ਕਮਰੇ ‘ਚ ਰਹਿ ਕੇ ਮਿਲਦਾ ਸੀ ।
ਹੋਰ ਪੜ੍ਹੋ : ਫਿੱਟਨੈੱਸ ਮਾਡਲ ਸੁੱਖ ਜੌਹਲ ਪਤਨੀ ਦੇ ਨਾਲ ਛਪਾਰ ਦੇ ਮੇਲੇ ‘ਚ ਪਹੁੰਚੇ, ਵੀਡੀਓ ਕੀਤਾ ਸਾਂਝਾ
‘ਦੀਵਾਰਾਂ ਨਾ ਹੁੰਦੀਆਂ ਸ਼ਾਇਦ ਮਾਂ ਬਚ ਜਾਂਦੀ’
ਜੈਕੀ ਸ਼ਰਾਫ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰ ਦੱਸ ਰਿਹਾ ਹੈ ਕਿ ਹੁਣ ਉਨ੍ਹਾਂ ਦੇ ਕੋਲ ਆਲੀਸ਼ਾਨ ਮਕਾਨ ਹੈ। ਪਰ ਜਦੋਂ ਉਹ ਇੱਕ ਕਮਰੇ ‘ਚ ਰਹਿੰਦੇ ਸਨ ‘ਮੈਂ ਖੰਘਦਾ ਸੀ ਤਾਂ ਮਾਂ ਪੁੱਛ ਲੈਂਦੀ ਸੀ ਕਿ, ਕੀ ਹੋਇਆ’ । ‘ਮੇਰੇ ਪਿਤਾ ਖੰਘਦੇ ਸੀ ਤਾਂ ਮੈਂ ਪੁੱਛ ਲੈਂਦਾ ਸੀ ਕਿ ਪਿਤਾ ਜੀ ਕੀ ਹੋਇਆ' ।
ਪਰ ਜਦੋਂ ਆਪਣਾ ਮਕਾਨ ਬਣਾਇਆ ਤਾਂ ਮੈਨੂੰ ਬੜੀ ਖੁਸ਼ੀ ਹੋਈ ਕਿ ਮੈਂ ਮਾਂ ਨੂੰ ਵੱਖਰਾ ਕਮਰਾ ਬਣਾ ਕੇ ਦਿੱਤਾ। ਪਰ ਮੇਰੇ ਤੇ ਮੇਰੀ ਮਾਂ ਵਿਚਾਲੇ ਦੀਵਾਰ ਆ ਗਈ ।ਮੇਰੀ ਮਾਂ ਦਾ ਹਾਰਟ ਅਟੈਕ ਕਾਰਨ ਦਿਹਾਂਤ ਹੋ ਗਿਆ । ਜੇ ਮੈਂ ਸ਼ਾਇਦ ਉਨ੍ਹਾਂ ਦੇ ਕੋਲ ਹੁੰਦਾ ਤਾਂ ਸ਼ਾਇਦ ਉਹ ਅੱਜ ਜਿਉਂਦੀ ਹੁੰਦੀ’।ਕਿਉਂਕਿ ਮੈਂ ਉਨ੍ਹਾਂ ਨੂੰ ਹਸਪਤਾਲ ਲੈ ਕੇ ਜਾਂਦਾ । ਮੈਂ ਪੈਸਾ ਤਾਂ ਕਮਾ ਲਿਆ ਪਰ ਰਿਲੇਸ਼ਨ ਗੁਆ ਲਏ। ਜੈਕੀ ਸ਼ਰਾਫ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।