ਹਨੀ ਸਿੰਘ (Honey Singh) ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਹਨ । ਉਹਨਾਂ ਨੇ ਇੱਕ ਪੌਡਕਾਸਟ ਦੇ ਦੌਰਾਨ ਆਪਣੀ ਨਿੱਜੀ ਜ਼ਿੰਦਗੀ ਤੇ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ ਹਨ ।ਹਾਲ ਹੀ ‘ਚ ਇੱਕ ਹੋਰ ਇੰਟਰਵਿਊ ਦੌਰਾਨ ਹਨੀ ਸਿੰਘ ਦੀ ਸ਼ਾਲਿਨੀ ਦੇ ਨਾਲ ਤਲਾਕ ਨੂੰ ਲੈ ਕੇ ਖ਼ਬਰ ਸਾਹਮਣੇ ਆਈ ਹੈ। ਹਨੀ ਸਿੰਘ ਨੇ ਆਪਣੀ ਜ਼ਿੰਦਗੀ ਦੇ ਖਰਾਬ ਸਮੇਂ ਨੂੰ ਲੈ ਕੇ ਗੱਲਬਾਤ ਕੀਤੀ ਹੈ।ਉਨ੍ਹਾਂ ਨੇ ਦਸ ਸਾਲ ਪਹਿਲਾਂ ਆਪਣੀ ਦੋਸਤ ਸੋਨਾਕਸ਼ੀ ਸਿਨ੍ਹਾ ਦੇ ਨਾਲ ਕੀਤੀ ਗੱਲਬਾਤ ਨੂੰ ਲੈ ਕੇ ਕਿਹਾ ਹੈ ਕਿ ਪਤਨੀ ਨਾਲ ਵੱਖ ਹੋਣ ਤੋਂ ਬਾਅਦ ਹੀ ਉਨ੍ਹਾਂ ਦੀ ਤਬੀਅਤ ‘ਚ ਸੁਧਾਰ ਹੋਇਆ ਹੈ ਅਤੇ ਉਹ ਬਿਹਤਰ ਮਹਿਸੂਸ ਕਰਨ ਲੱਗੇ ਸਨ।
ਹੋਰ ਪੜ੍ਹੋ : ਗੁਰੁ ਰੰਧਾਵਾ ਤੇ ਬੱਬੂ ਮਾਨ ਖਾਣੇ ਦਾ ਅਨੰਦ ਲੈਂਦੇ ਹੋਏ ਨਜ਼ਰ ਆਏ, ਗੁਰੁ ਰੰਧਾਵਾ ਨੇ ਸਾਂਝੀ ਕੀਤੀਆਂ ਤਸਵੀਰਾਂ
ਹਨੀ ਸਿੰਘ ਨੇ ਕਿਹਾ ਕਿ ਲਾਸ ਏਂਜਲਸ ‘ਚ ਸ਼ੂਟਿੰਗ ਦੇ ਦੌਰਾਨ ਸੋਨਾਕਸ਼ੀ ਦੇ ਨਾਲ ਵਿਆਹ ਨੂੰ ਲੈ ਕੇ ਲੰਮੀ ਚਰਚਾ ਹੋਈ । ਹਾਲਾਂਕਿ ਸੋਨਾਕਸ਼ੀ ਉਸ ਸਮੇਂ ਵਿਆਹੀ ਨਹੀਂ ਸੀ, ਪਰ ਮੈਂ ਆਪਣੀ ਜ਼ਿੰਦਗੀ ਦੇ ਮੁਸ਼ਕਿਲ ਦੌਰ ਚੋਂ ਲੰਘ ਰਿਹਾ ਸੀ ।ਇਸ ਸਬੰਧੀ ਮੈਂ ਸੋਨਾਕਸ਼ੀ ਦੇ ਨਾਲ ਗੱਲਬਾਤ ਵੀ ਕੀਤੀ ਸੀ।
ਤਲਾਕ ਦਾ ਜ਼ਿੰਦਗੀ ‘ਤੇ ਨਹੀਂ ਪਿਆ ਕੋਈ ਅਸਰ
ਹਨੀ ਸਿੰਘ ਨੇ ਕਿਹਾ ਕਿ ਤਲਾਕ ਦਾ ਉਨ੍ਹਾਂ ਦੀ ਜ਼ਿੰਦਗੀ ‘ਤੇ ਕੋਈ ਵੀ ਅਸਰ ਨਹੀਂ ਪਿਆ ।ਸਭ ਕੁਝ ਅਚਾਨਕ ਹੀ ਹੋੁੲਆ ਸੀ । ਜਦੋਂ ਮੈਂ ਸ਼ਾਲਿਨੀ ਤੋਂ ਵੱਖ ਹੋਇਆ ਤਾਂ ਉਸ ਤੋਂ ਬਾਅਦ ਹੀ ਮੈਂ ਠੀਕ ਹੋਣਾ ਸ਼ੁਰੂ ਹੋਇਆ ਸੀ । ਮੇਰੀਆਂ ਦਵਾਈਆਂ ਘਟ ਗਈਆਂ ਸਨ । ਉਸ ਤੋਂ ਬਾਅਦ ਹੀ ਮੈਂ ਦੁਨੀਆ ਵੇਖੀ ਮੈਂ ਸੱਤ ਸਾਲ ਘਰ ਗੁਜ਼ਾਰ ਦਿੱਤੇ ਸਨ।ਇਸ ਤੋਂ ਇਲਾਵਾ ਹਨੀ ਸਿੰਘ ਨੇ ਹੋਰ ਵੀ ਕਈ ਗੱਲਾਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸਾਂਝੀਆਂ ਕੀਤੀਆਂ ਹਨ।