Hina Khan Health Update: ਮਸ਼ਹੂਰ ਟੀਵੀ ਅਭਿਨੇਤਰੀ ਹਿਨਾ ਖਾਨ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਉਨ੍ਹਾਂ ਨੇ ਭਾਵੁਕ ਹੋ ਕੇ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਵੀ ਖੁਦ ਨੂੰ ਭਾਵੁਕ ਹੋਣ ਤੋਂ ਨਹੀਂ ਰੋਕ ਸਕੇ। ਹਿਨਾ ਨੇ ਇਹ ਪੋਸਟ ਆਪਣੇ ਆਖਰੀ ਕੀਮੋਥੈਰਪੀ ਮਗਰੋਂ ਸ਼ੇਅਰ ਕੀਤੀ ਹੈ।
ਦੱਸਣਯੋਗ ਹੈ ਕਿ ਹਿਨਾ ਖਾਨ ਬ੍ਰੈਸਟ ਕੈਂਸਰ ਨਾਲ ਜੁਝ ਰਹੀ ਹੈ ਤੇ ਲਗਾਤਾਰ ਉਸ ਦਾ ਇਲਾਜ ਜਾਰੀ ਹੈ। ਅਜਿਹੇ 'ਚ ਹੁਣ ਹਿਨਾ ਨੇ ਕੀਮੋਥੈਰੇਪੀ ਦੇ ਇਕ ਹੋਰ ਸਾਈਡ ਇਫੈਕਟ ਦੀ ਫੋਟੋ ਸ਼ੇਅਰ ਕੀਤੀ ਹੈ। ਉਸ ਨੇ ਦਿਖਾਇਆ ਹੈ ਕਿ ਕੀਮੋ ਹੌਲੀ-ਹੌਲੀ ਉਸ ਦੇ ਸਰੀਰ 'ਤੇ ਕੀ ਪ੍ਰਭਾਵ ਪਾ ਰਹੀ ਹੈ। ਉਸ ਦਾ ਸਰੀਰ ਕਿਵੇਂ ਮਰ ਰਿਹਾ ਹੈ। ਹਿਨਾ ਨੇ ਜੋ ਲਿਖਿਆ ਉਸ ਨੂੰ ਪੜ੍ਹ ਕੇ ਪ੍ਰਸ਼ੰਸਕ ਕਾਫੀ ਇਮੋਸ਼ਨਲ ਹੋ ਗਏ ਹਨ।
ਹਿਨਾ ਨੇ ਇਸ ਦਾ ਵੀਡੀਓ ਵੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਹਿਨਾ ਨੂੰ ਹੁਣ ਤੁਰਨ-ਬੈਠਣ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਂਸਰ ਕਾਰਨ ਉਹ ਠੀਕ ਤਰ੍ਹਾਂ ਨਾਲ ਸਾਹ ਵੀ ਨਹੀਂ ਲੈ ਪਾ ਰਹੀ ਹੈ। ਹੁਣ ਹਿਨਾ ਨੇ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ।
ਉਸ ਨੇ ਆਪਣੀ ਇੱਕ ਅੱਖ ਦੀ ਫੋਟੋ ਪੋਸਟ ਕੀਤੀ ਹੈ ਅਤੇ ਉਸ ਨੇ ਦੱਸਿਆ ਹੈ। ਹਿਨਾ ਨੇ ਪੋਸਟ ਵਿੱਚ ਲਿਖਿਆ, “ ਲੋਕ ਜਾਣਨਾ ਚਾਹੁੰਦੇ ਨੇ ਕਿ ਇਸ ਸਮੇਂ ਮੇਰੀ ਪ੍ਰੇਰਣਾ ਦਾ ਸਰੋਤ ਕੀ ਹੈ? ਇਹ ਇੱਕ ਵਾਲ ਇੱਕ ਮਜ਼ਬੂਤ ਅਤੇ ਸੁੰਦਰ ਪਲਕਾਂ ਦਾ ਇੱਕ ਹਿੱਸਾ ਸੀ , ਜੋ ਮੇਰੀਆਂ ਅੱਖਾਂ ਨੂੰ ਹੋਰ ਖੂਬਸੂਰਤ ਬਣਾਉਂਦਾ ਹੈ। ਮੇਰੀਆਂ ਲੰਬੀਆਂ ਅਤੇ ਸੁੰਦਰ ਪਲਕਾਂ… ਚੋਂ ਇੱਕ ਇਹ ਬਹਾਦਰ, ਇਕੱਲਾ ਯੋਧਾ, ਮੇਰੀ ਪਲਕ ਦਾ ਆਖਰੀ ਵਾਲ ਤੇ ਮੇਰੇ ਨਾਲ ਖੜ੍ਹਾ ਹੈ ਤੇ ਮੇਰੇ ਨਾਲ ਲੜ ਰਿਹਾ ਹੈ। ਮੇਰੇ ਆਖਰੀ ਕੀਮੋ ਵਿੱਚ ਇਸ ਸਿੰਗਲ ਪਲਕ ਮੇਰੀ ਪ੍ਰੇਰਣਾ ਹੈ। ਅਸੀਂ ਇਸ ਮੁਸ਼ਕਲ ਸਮੇਂ ਨੂੰ ਵੀ ਪਾਰ ਕਰ ਲਵਾਂਗੇ।”
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਤੋਂ ਲੈ ਕੇ ਗੁਲਸ਼ਨ ਕੁਮਾਰ ਤੱਕ ਬਾਬਾ ਸਿੱਦੀਕ ਤੋਂ ਪਹਿਲਾਂ ਇਨ੍ਹਾਂ ਹਸਤੀਆਂ ਦਾ ਵੀ ਗੋਲੀਆਂ ਮਾਰ ਕੇ ਕੀਤਾ ਗਿਆ ਸੀ ਕਤਲ
ਹਿਨਾ ਖਾਨ ਲਈ ਪ੍ਰਾਰਥਨਾ ਕਰ ਰਹੇ ਨੇ ਫੈਨਜ਼
ਹਿਨਾ ਨੇ ਅੱਗੇ ਲਿਖਿਆ- “ਮੈਂ ਇੱਕ ਦਹਾਕੇ ਜਾਂ ਇਸ ਤੋਂ ਵੱਧ ਸਮੇਂ ਤੋਂ ਨਕਲੀ ਪਲਕਾਂ ਦੀ ਵਰਤੋਂ ਨਹੀਂ ਕੀਤੀ, ਪਰ ਹੁਣ ਮੈਨੂੰ ਆਪਣੇ ਸ਼ੂਟ ਲਈ ਇਨ੍ਹਾਂ ਨੂੰ ਅਪਲਾਈ ਕਰਨਾ ਪਵੇਗਾ। ਕੋਈ ਨਹੀਂ, ਸਭ ਕੁਝ ਠੀਕ ਹੋ ਜਾਵੇਗਾ।” ਹਿਨਾ ਦੀ ਇਸ ਪੋਸਟ ਤੋਂ ਬਾਅਦ ਪ੍ਰਸ਼ੰਸਕ ਵੀ ਕਮੈਂਟ ਕਰਕੇ ਹਿਨਾ ਦਾ ਸਮਰਥਨ ਕਰ ਰਹੇ ਹਨ। ਉਹ ਇਹ ਵੀ ਕਹਿੰਦਾ ਹੈ, ਹਿਨਾ, ਬਸ ਹਿੰਮਤ ਨਾਂ ਹਾਰਨਾ, ਬਾਕੀ ਸਭ ਠੀਕ ਹੋ ਜਾਵੇਗਾ। ਤੁਸੀਂ ਜਲਦੀ ਹੀ ਟੀਵੀ ਦੀ ਦੁਨੀਆ ਵਿੱਚ ਵਾਪਸੀ ਕਰੋਗੇ।