Hina Khan new pics: ਟੀਵੀ ਜਗਤ ਦੀ ਮਸ਼ਹੂਰ ਅਭਿਨੇਤਰੀ ਹਿਨਾ ਖਾਨ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ। ਹਾਲ ਹੀ 'ਚ ਕੀਮੋਥੈਰੇਪੀ ਤੋਂ ਬਾਅਦ ਹਿਨਾ ਖਾਨ ਇੱਕ ਹੋਰ ਬਿਮਾਰੀ mucositis ਨਾਲ ਜੁਝ ਰਹੀ ਹੈ। ਇਸ ਵਿਚਾਲੇ ਅਦਾਕਾਰਾ ਨੇ ਇੱਕ ਮੋਟੀਵੇਸ਼ਨਲ ਪੋਸਟ ਸਾਂਝੀ ਕੀਤੀ ਹੈ।
ਹੁਣ ਹਿਨਾ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ 'ਚ ਉਸ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਉਹ ਕੀਮੋਥੈਰੇਪੀ ਸੈਸ਼ਨ ਲੈ ਰਹੀ ਹੈ। ਕੀਮੋਥੈਰੇਪੀ ਸੈਸ਼ਨ ਦੇ ਸਾਈਡ ਇਫੈਕਟ ਦੇ ਚੱਲਦੇ ਉਸ ਨੂੰ ਮਿਊਕੋਸਾਈਟਿਸ (Mucositis) ਹੋ ਗਿਆ ਹੈ।
ਹਿਨਾ ਨੇ ਲਿਖਿਆ ਕਿ ਮੈਂ Mucositis ਦੇ ਇਲਾਜ ਲਈ ਡਾਕਟਰ ਦੀ ਸਲਾਹ ਲੈ ਰਹੀ ਹਾਂ। ਇਸ ਦੇ ਨਾਲ ਹੀ ਹੁਣ ਹਿਨਾ ਖਾਨ ਨੇ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਮੁਸਕੁਰਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਤਸਵੀਰ ਦੇ ਨਾਲ ਹਿਨਾ ਖਾਨ ਨੇ ਇੱਕ ਮੋਟੀਵੇਸ਼ਨ ਕੈਪਸ਼ਨ ਵੀ ਲਿਖਿਆ ਹੈ।
ਹਿਨਾ ਨੇ ਲਿਖਿਆ, 'ਸਭ ਕੁਝ ਦੁਖਦਾਈ, ਲੇਕਿਨ ਮੁਸਕਰਾਹਟ ਨਾ ਜਾਣੀ ਚਾਹੀਏ.. ਹੈਨਾ? ਬਹੁਤ ਸਾਰੀਆਂ ਸਮੱਸਿਆਵਾਂ, ਦਰਦ ਮਹਿਸੂਸ ਕੀਤੇ ਬਿਨਾਂ ਸਹੀ ਢੰਗ ਨਾਲ ਖਾਣਾ ਵੀ ਨਹੀਂ ਖਾ ਸਕਦੇ। ਪਰ ਇਹ ਨਕਾਰਾਤਮਕ ਹੋਣ ਦਾ ਕੋਈ ਕਾਰਨ ਨਹੀਂ ਹੈ. ਮੈਂ ਮੁਸਕਰਾਉਣਾ ਅਤੇ ਆਪਣੇ ਆਪ ਨੂੰ ਉਤਸ਼ਾਹਿਤ ਕਰਨਾ ਚੁਣਦਾ ਹਾਂ। ਮੈਂ ਆਪਣੇ ਆਪ ਨੂੰ ਕਹਿੰਦਾ ਹਾਂ ਕਿ ਇਹ ਸਭ ਖਤਮ ਹੋ ਜਾਵੇਗਾ ਅਤੇ ਅਸੀਂ ਇਸ ਵਿੱਚੋਂ ਲੰਘਾਂਗੇ (ਇੰਸ਼ਾਅੱਲ੍ਹਾ) ਇੱਕ ਸਮੇਂ ਵਿੱਚ ਇੱਕ ਮੁਸਕਰਾਹਟ। 🙂DUA 🤲। '
ਹੋਰ ਪੜ੍ਹੋ : Viral Video :ਤਮਾਸ਼ਾ ਵਿਖਾਉਣ ਆਏ ਬਾਂਦਰ ਨੂੰ ਮਦਾਰੀ 'ਤੇ ਆਇਆ ਗੁੱਸਾ, ਵੀਡੀਓ ਹੋਈ ਵਾਇਰਲ
ਹਿਨਾ ਖਾਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਉਸ ਦੀ ਹੌਸਲਾਅਫਜਾਈ ਕਰ ਰਹੇ ਹਨ। ਫੈਨਜ਼ ਨੇ ਕਿਹਾ ਕਿ ਹਿਨਾ ਬਹੁਤ ਹਿੰਮਤ ਵਾਲੀ ਕੁੜੀ ਹੈ, ਉਹ ਲਗਾਤਾਰ ਕਈ ਮੁਸ਼ਕਲਾਂ ਵਿਚਾਲੇ ਕੈਂਸਰ ਦੀ ਜੰਗ ਲੜ ਰਹੀ ਹੈ ਤੇ ਸਾਨੂੰ ਉਮੀਂਦ ਹੈ ਕਿ ਜਲਦ ਹੀ ਉਹ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ।