ਜਨਮਦਿਨ 'ਤੇ ਫੈਨਜ਼ ਵੱਲੋਂ ਮਿਲੇ ਗਿਫ਼ਟ ਵੇਖ ਕੇ ਭਾਵੁਕ ਹੋਈ ਹਿਨਾ ਖਾਨ, ਅਦਾਕਾਰਾ ਨੇ ਫੈਨਜ਼ ਨੂੰ ਕਿਹਾ ਧੰਨਵਾਦ

ਅਦਾਕਾਰਾ ਹਿਨਾ ਖਾਨ ਕੈਂਸਰ ਨਾਲ ਜੂਝ ਰਹੀ ਹੈ। ਇਸ ਵਿਚਾਲੇ ਹਿਨਾ ਖਾਨ ਨੇ 3 ਅਕਤੂਬਰ ਨੂੰ ਆਪਣਾ 37ਵਾਂ ਜਨਮਦਿਨ ਮਨਾਇਆ। ਹੁਣ ਅਦਾਕਾਰਾ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਪ੍ਰਸ਼ੰਸਕਾਂ ਵੱਲੋਂ ਮਿਲੇ ਤੋਹਫੇ ਤੇ ਪਿਆਰ ਨੂੰ ਦੇਖ ਕੇ ਭਾਵੁਕ ਹੁੰਦੀ ਹੋਈ ਨਜ਼ਰ ਆ ਰਹੀ ਹੈ।

Reported by:  PTC Punjabi Desk   |  Edited by:  Pushp Raj   |  October 05th 2024 06:07 PM  |  Updated: October 05th 2024 06:07 PM

ਜਨਮਦਿਨ 'ਤੇ ਫੈਨਜ਼ ਵੱਲੋਂ ਮਿਲੇ ਗਿਫ਼ਟ ਵੇਖ ਕੇ ਭਾਵੁਕ ਹੋਈ ਹਿਨਾ ਖਾਨ, ਅਦਾਕਾਰਾ ਨੇ ਫੈਨਜ਼ ਨੂੰ ਕਿਹਾ ਧੰਨਵਾਦ

ਅਦਾਕਾਰਾ ਹਿਨਾ ਖਾਨ ਕੈਂਸਰ ਨਾਲ ਜੂਝ ਰਹੀ ਹੈ। ਇਸ ਵਿਚਾਲੇ ਹਿਨਾ ਖਾਨ ਨੇ 3 ਅਕਤੂਬਰ ਨੂੰ ਆਪਣਾ 37ਵਾਂ ਜਨਮਦਿਨ ਮਨਾਇਆ। ਹੁਣ ਅਦਾਕਾਰਾ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਪ੍ਰਸ਼ੰਸਕਾਂ ਵੱਲੋਂ ਮਿਲੇ ਤੋਹਫੇ ਤੇ ਪਿਆਰ ਨੂੰ ਦੇਖ ਕੇ ਭਾਵੁਕ ਹੁੰਦੀ ਹੋਈ ਨਜ਼ਰ ਆ ਰਹੀ ਹੈ।

Reported by:  PTC Punjabi Desk
Edited by:  Pushp Raj
October 05th 2024 06:07 PM
Last Updated: October 05th 2024 06:07 PM
Share us
You May Like This

Hina Khan Video : ਬਾਲੀਵੁੱਡ ਅਦਾਕਾਰਾ ਹਿਨਾ ਖਾਨ ਕੈਂਸਰ ਨਾਲ ਜੂਝ ਰਹੀ ਹੈ।ਹਿਨਾ ਖਾਨ ਨੇ 3 ਅਕਤੂਬਰ ਨੂੰ ਆਪਣਾ 37ਵਾਂ ਜਨਮਦਿਨ ਮਨਾਇਆ। ਹੁਣ ਅਦਾਕਾਰਾ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਪ੍ਰਸ਼ੰਸਕਾਂ ਵੱਲੋਂ ਮਿਲੇ ਤੋਹਫੇ ਤੇ ਪਿਆਰ ਨੂੰ ਦੇਖ ਕੇ ਭਾਵੁਕ ਹੁੰਦੀ ਹੋਈ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਹਿਨਾ ਖਾਨ ਕੈਂਸਰ ਦੇ ਇਲਾਜ ਦੇ ਨਾਲ-ਨਾਲ ਆਪਣੇ ਪ੍ਰੋਫੈਸ਼ਨਲ ਕਮੀਟਮੈਂਟਸ ਨੂੰ ਪੂਰਾ ਕਰ ਰਹੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣਾ 37 ਵਾਂ ਜਨਮਦਿਨ ਮਨਾਇਆ ਹੈ। ਇਸ ਖਾਸ ਮੌਕੇ ਉੱਤੇ ਵੱਡੀ ਗਿਣਤੀ ਵਿੱਚ ਫੈਨਜ਼ ਨੇ ਅਦਾਕਾਰਾ ਨੂੰ ਦੁਆਵਾਂ ਦਿੱਤੀਆਂ ਤੇ ਉਸ ਨੂੰ ਤੋਹਫੇ ਵੀ ਭੇਜੇ। ਜਿਸ ਦੀ ਵੀਡੀਓ ਉਸ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਹਨ। 

 ਵੀਡੀਓ 'ਚ ਤੁਸੀੰ ਵੇਖ ਸਕਦੇ ਹੋ ਕਿ ਹਿਨਾ ਖਾਨ ਨੂੰ ਅੱਖਾਂ 'ਤੇ ਪੱਟੀ ਬੰਨ੍ਹ ਕੇ ਕਮਰੇ 'ਚ ਲਿਆਂਦਾ ਗਿਆ ਹੈ। ਇਸ ਕਮਰੇ ਵਿੱਚ ਬਹੁਤ ਸਾਰੇ ਗੁਬਾਰੇ, ਕੇਕ ਅਤੇ ਗੁਲਦਸਤੇ ਰੱਖੇ ਗਏ ਹਨ। ਜਦੋਂ ਹਿਨਾ ਦੀਆਂ ਅੱਖਾਂ ਤੋਂ ਪੱਟੀ ਹਟਾਈ ਗਈ ਤਾਂ ਉਹ ਇਹ ਸਭ ਦੇਖ ਕੇ ਪੂਰੀ ਤਰ੍ਹਾਂ ਹੈਰਾਨ ਰਹਿ ਗਈ। ਉਹ ਕਹਿੰਦੀ ਹੈ- 'ਇਹ ਸਭ ਦੇਖ ਕੇ ਉਹ ਹੈਰਾਨ ਹੈ ਤੇ ਬਹੁਤ ਖੁਸ਼ ਵੀ ਹੈ।'

ਇਸ ਤੋਂ ਬਾਅਦ ਅਦਾਕਾਰਾ ਨੇ ਇਮੋਸ਼ਨਲ ਨੋਟ ਲਿਖਿਆ ਅਤੇ ਆਪਣੇ ਫੈਨਜ਼ ਵੱਲੋਂ ਇੰਨਾ ਪਿਆਰ ਦੇਣ ਲਈ  ਧੰਨਵਾਦ ਕੀਤਾ। ਉਹ ਕਹਿੰਦੀ ਹੈ- 'ਇਹ ਸਭ ਬਹੁਤ ਖਾਸ ਹੈ। ਅੱਜ ਤੁਸੀਂ ਲੋਕਾਂ ਨੇ ਮੈਨੂੰ ਅਹਿਸਾਸ ਕਰਵਾਇਆ ਹੈ ਕਿ ਤੁਸੀਂ ਮੈਨੂੰ ਕਿੰਨਾਂ ਚਾਹੁੰਦੇ ਹੋ।'' 

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਹਿਨਾ ਨੇ ਇੱਕ ਇਮੋਸ਼ਨਲ ਨੋਟ ਵੀ ਲਿਖਿਆ ਹੈ।ਇਸ ਪੋਸਟ 'ਤੇ ਸੁਰਭੀ ਜੋਤੀ, ਰੁਬੀਨਾ ਦਿਲੈਕ, ਸ਼ਾਇਰ ਸ਼ੇਖ, ਜੂਹੀ ਪਰਮਾਰ, ਸ਼ਰੇਨੂ ਪਾਰਿਖ ਸਣੇ ਕਈ ਮਸ਼ਹੂਰ ਹਸਤੀਆਂ ਨੇ ਹਿਨਾ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ।ਹੋਰ ਪੜ੍ਹੋ : ਦਿਲਜੀਤ ਦੋਸਾਂਝ ਨਾਲ ਸਟੇਜ਼ 'ਤੇ ਪਰਫਾਰਮ ਕਰਦੇ ਨਜ਼ਰ ਆਏ ਰੈਪਰ ਬਾਦਸ਼ਾਹ, ਦੋਹਾਂ ਦੇ ਕੋਲੈਬ ਨੇ ਜਿੱਤਿਆ ਫੈਨਜ਼ ਦਾ ਦਿਲ 

ਹਿਨਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਨੇ ਹਾਲ ਹੀ ਵਿੱਚ ਇੱਕ ਇਵੈਂਟ ਵਿੱਚ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਲਈ ਰੈਂਪ ਵਾਕ ਵੀ ਕੀਤਾ ਸੀ। ਜਿਸ ਦੌਰਾਨ ਉਸ ਦੀ ਤੇ ਕਾਰਤਿਕ ਆਰੀਅਨ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। 

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network