Hema Malini Birthday: ਜਾਣੋ ਕਿਉਂ ਧਰਮਿੰਦਰ ਨਾਲ ਵਿਆਹ ਕਰਵਾਉਣ ਮਗਰੋਂ ਅਜੇ ਤੱਕ ਹੇਮਾ ਮਾਲਿਨੀ ਨੂੰ ਸੁਹਰੇ ਘਰ ਨਹੀਂ ਮਿਲੀ ਐਂਟਰੀ

ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਆਪਣੀ ਖੂਬਸੂਰਤੀ ਅਤੇ ਦਮਦਾਰ ਅਦਾਕਾਰੀ ਨਾਲ ਦਿਲਾਂ 'ਤੇ ਰਾਜ ਕਰਨ ਵਾਲੀ ਹੇਮਾ ਮਾਲਿਨੀ ਧਰਮਿਮੰਦਰ ਨਾਲ ਵਿਆਹ ਕਰਨ ਮਗਰੋਂ ਕਦੇ ਵੀ ਆਪਣੇ ਸਹੁਰੇ ਘਰ ਨਹੀਂ ਜਾ ਸਕੀ। ਆਓ ਜਾਣਦੇ ਹਾਂ ਇਸ ਦੇ ਪਿੱਛੇ ਦੀ ਵਜ੍ਹਾ।

Reported by:  PTC Punjabi Desk   |  Edited by:  Pushp Raj   |  October 16th 2024 01:38 PM  |  Updated: October 16th 2024 01:38 PM

Hema Malini Birthday: ਜਾਣੋ ਕਿਉਂ ਧਰਮਿੰਦਰ ਨਾਲ ਵਿਆਹ ਕਰਵਾਉਣ ਮਗਰੋਂ ਅਜੇ ਤੱਕ ਹੇਮਾ ਮਾਲਿਨੀ ਨੂੰ ਸੁਹਰੇ ਘਰ ਨਹੀਂ ਮਿਲੀ ਐਂਟਰੀ

ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਆਪਣੀ ਖੂਬਸੂਰਤੀ ਅਤੇ ਦਮਦਾਰ ਅਦਾਕਾਰੀ ਨਾਲ ਦਿਲਾਂ 'ਤੇ ਰਾਜ ਕਰਨ ਵਾਲੀ ਹੇਮਾ ਮਾਲਿਨੀ ਧਰਮਿਮੰਦਰ ਨਾਲ ਵਿਆਹ ਕਰਨ ਮਗਰੋਂ ਕਦੇ ਵੀ ਆਪਣੇ ਸਹੁਰੇ ਘਰ ਨਹੀਂ ਜਾ ਸਕੀ। ਆਓ ਜਾਣਦੇ ਹਾਂ ਇਸ ਦੇ ਪਿੱਛੇ ਦੀ ਵਜ੍ਹਾ।

Reported by:  PTC Punjabi Desk
Edited by:  Pushp Raj
October 16th 2024 01:38 PM
Last Updated: October 16th 2024 01:38 PM
Share us
You May Like This

Hema Malini and Dharminder Wedding : ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਹੇਮਾ ਮਾਲਿਨੀ ਆਪਣੀ ਫਿਲਮਾਂ ਦੇ ਨਾਲ-ਨਾਲ ਆਪਣੀ ਨਿੱਜ਼ੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੇ ਹਨ। 

ਆਪਣੀ ਖੂਬਸੂਰਤੀ ਅਤੇ ਦਮਦਾਰ ਅਦਾਕਾਰੀ ਨਾਲ ਦਿਲਾਂ 'ਤੇ ਰਾਜ ਕਰਨ ਵਾਲੀ ਹੇਮਾ ਮਾਲਿਨੀ ਧਰਮਿਮੰਦਰ ਨਾਲ ਵਿਆਹ ਕਰਨ ਮਗਰੋਂ ਕਦੇ ਵੀ ਆਪਣੇ ਸਹੁਰੇ ਘਰ ਨਹੀਂ ਜਾ ਸਕੀ। ਆਓ ਜਾਣਦੇ ਹਾਂ ਇਸ ਦੇ ਪਿੱਛੇ ਦੀ ਵਜ੍ਹਾ। 

ਹੇਮਾ ਮਾਲਿਨੀ ਤੇ ਧਰਮਿੰਦਰ ਦੀ ਲਵ ਸਟੋਰੀ 

 ਹੇਮਾ ਮਾਲਿਨੀ ਨੇ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ। ਉਸ ਨੇ ਸ਼ੋਲੇ ਦੀ ਬਸੰਤੀ ਬਣ ਕੇ ਦਰਸ਼ਕਾਂ ਦੇ ਦਿਲਾਂ 'ਚ ਖਾਸ ਥਾਂ ਬਣਾ ਲਿਆ। ਹਾਲਾਂਕਿ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਕਾਫੀ ਦਿਲਚਸਪ ਰਹੀ ਹੈ। ਹੇਮਾ ਮਾਲਿਨੀ ਆਪਣੇ ਫਿਲਮੀ ਕਰੀਅਰ ਦੌਰਾਨ ਅਭਿਨੇਤਾ ਧਰਮਿੰਦਰ ਨਾਲ ਪਿਆਰ ਕਰਦੀ ਸੀ। ਧਰਮਿੰਦਰ ਪਹਿਲਾਂ ਤੋਂ ਹੀ ਵਿਆਹੇ ਹੋਏ ਸਨ ਤੇ ਉਨ੍ਹਾਂ ਦੇ ਚਾਰ ਬੱਚੇ ਸਨ। ਇਸ ਜੋੜੀ ਦੀ ਆਨਸਕ੍ਰੀਨ ਜੋੜੀ ਸੁਪਰਹਿੱਟ ਰਹੀ। ਹੇਮਾ ਅਤੇ ਧਰਮਿੰਦਰ ਨੇ ਲਗਭਗ 16 ਤੋਂ 17 ਫਿਲਮਾਂ ਵਿੱਚ ਇਕੱਠੇ ਕੰਮ ਕੀਤਾ ਹੈ।

ਧਰਮਿੰਦਰ ਤੇ ਹੇਮਾ ਨੇ ਧਰਮ ਬਦਲ ਕੇ ਕੀਤਾ ਵਿਆਹ 

ਹੇਮਾ ਅਤੇ ਧਰਮਿੰਦਰ ਇੱਕ ਰੋਮਾਂਟਿਕ ਜੋੜੀ ਦੇ ਰੂਪ ਵਿੱਚ ਕਾਫੀ ਹਿੱਟ ਰਹੇ ਹਨ। ਦੋਵਾਂ ਨੇ ਕਈ ਫਿਲਮਾਂ 'ਚ ਬਤੌਰ ਕਪਲ ਕਿਰਦਾਰ ਅਦਾ ਕੀਤੇ ਹਨ। ਅਜਿਹੇ 'ਚ ਉਨ੍ਹਾਂ ਦਾ ਪਿਆਰ ਅਸਲ ਜ਼ਿੰਦਗੀ 'ਚ ਵੀ ਖਿੜਿਆ। ਹੇਮਾ ਧਰਮਿੰਦਰ ਤੋਂ 16 ਸਾਲ ਛੋਟੀ ਸੀ। ਹੇਮਾ ਨੇ ਧਰਮਿੰਦਰ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਪਰ ਉਨ੍ਹਾਂ ਦਾ ਪ੍ਰਕਾਸ਼ ਕੌਰ ਨਾਲ ਪਹਿਲਾਂ ਹੀ ਵਿਆਹ ਹੋਇਆ ਸੀ। ਧਰਮਿੰਦਰ ਦੀ ਪਤਨੀ ਹੇਮਾ ਨਾਲ ਉਨ੍ਹਾਂ ਦੇ ਵਿਆਹ ਦੇ ਖਿਲਾਫ ਸੀ। ਇਸ ਦੇ ਲਈ ਆਪਣੀ ਪਹਿਲੀ ਪਤਨੀ ਨੂੰ ਬਿਨਾਂ ਤਲਾਕ ਦਿੱਤੇ ਧਰਮਿੰਦਰ ਨੇ ਧਰਮ ਬਦਲ ਕੇ ਹੇਮਾ ਨਾਲ ਵਿਆਹ ਕੀਤਾ।  ਧਰਮਿੰਦਰ ਪੰਜਾਬੀ ਪਰਿਵਾਰ ਤੋਂ ਸਬੰਧਤ ਹਨ ਜਦੋਂ ਕਿ ਹੇਮਾ ਮੂਲ ਰੂਪ ਤੋਂ ਸਾਊਥ ਤੋਂ 

ਧਰਮਿੰਦਰ ਨੇ ਵਿਆਹ ਲਈ  ਰੱਖੀਆਂ ਇਹ ਸ਼ਰਤਾਂ 

ਹੇਮਾ ਨੇ 1980 ਵਿੱਚ ਧਰਮਿੰਦਰ ਨਾਲ ਵਿਆਹ ਕੀਤਾ ਸੀ। ਇਹ ਵਿਆਹ ਉਸਦੇ ਪਰਿਵਾਰ ਦੇ ਖਿਲਾਫ ਸੀ। ਆਪਣੀ ਪਹਿਲੀ ਪਤਨੀ ਪ੍ਰਕਾਸ਼ ਕੌਰ ਤੋਂ ਤਲਾਕ ਨਾ ਲੈਣ ਤੋਂ ਬਾਅਦ ਧਰਮਿੰਦਰ ਨੇ ਹੇਮਾ ਅੱਗੇ ਕੁਝ ਸ਼ਰਤਾਂ ਰੱਖੀਆਂ। ਪਹਿਲੀ ਸ਼ਰਤ ਇਹ ਸੀ ਕਿ ਹੇਮਾ ਧਰਮਿੰਦਰ ਦੇ ਪਹਿਲੇ ਪਰਿਵਾਰ ਤੋਂ ਦੂਰ ਰਹੇਗੀ। ਇਸ ਕਾਰਨ ਅਦਾਕਾਰਾ ਵਿਆਹ ਤੋਂ ਬਾਅਦ ਕਦੇ ਵੀ ਆਪਣੇ ਸਹੁਰੇ ਘਰ ਨਹੀਂ ਗਈ। ਉਸ ਨੇ ਕਦੇ ਧਰਮਿੰਦਰ ਦਾ ਘਰ ਨਹੀਂ ਦੇਖਿਆ। ਦੂਜੀ ਸ਼ਰਤ ਇਹ ਸੀ ਕਿ ਹੇਮਾ ਧਰਮਿੰਦਰ ਨੂੰ ਆਪਣੀ ਪਹਿਲੀ ਪਤਨੀ ਅਤੇ ਬੱਚਿਆਂ ਨੂੰ ਮਿਲਣ ਤੋਂ ਕਦੇ ਨਹੀਂ ਰੋਕੇਗੀ। ਹੈਰਾਨੀ ਦੀ ਗੱਲ ਇਹ ਹੈ ਕਿ ਹੇਮਾ ਦਾ ਘਰ ਧਰਮਿੰਦਰ ਦੇ ਘਰ ਤੋਂ 10 ਮਿੰਟ ਦੀ ਦੂਰੀ 'ਤੇ ਹੈ।

ਹੋਰ ਪੜ੍ਹੋ : ਕੀ ਟੀਵੀ 'ਤੇ ਵਾਪਸੀ ਕਰਨ ਜਾ ਰਹੀ ਹੈ ਸਮ੍ਰਿਤੀ ਇਰਾਨੀ, ਜਾਣੋ ਕਿਸ ਸ਼ੋਅ 'ਚ ਆਵੇਗੀ ਨਜ਼ਰ

 ਹੇਮਾ ਦੇ ਨਾਲ ਬਹੁਤ ਘੱਟ ਰਹਿੰਦੇ ਨੇ ਧਰਮਿੰਦਰ

ਇੰਨਾ ਹੀ ਨਹੀਂ ਹੇਮਾ ਮਾਲਿਨੀ ਨੂੰ ਵੀ ਦਰਦ ਝੱਲਣਾ ਪਿਆ। ਵਿਆਹ ਤੋਂ ਬਾਅਦ ਧਰਮਿੰਦਰ ਕਦੇ ਵੀ ਹੇਮਾ ਮਾਲਿਨੀ ਨਾਲ ਰਾਤ ਨੂੰ ਨਹੀਂ ਰੁਕੇ, ਉਹ ਹਮੇਸ਼ਾ ਰਾਤ ਨੂੰ ਆਪਣੀ ਪਹਿਲੀ ਪਤਨੀ ਪ੍ਰਕਾਸ਼ ਕੌਰ ਕੋਲ ਜਾਂਦੇ ਸਨ। ਧਰਮਿੰਦਰ ਦੇ ਪੁੱਤਰਾਂ ਬੌਬੀ ਅਤੇ ਸੰਨੀ ਦਿਓਲ ਨੇ ਕਦੇ ਵੀ ਆਪਣੀ ਮਤਰੇਈ ਮਾਂ ਨੂੰ ਸਵੀਕਾਰ ਨਹੀਂ ਕੀਤਾ। ਉਹ ਆਪਣੀ ਮਾਂ ਦੇ ਵਿਸ਼ਵਾਸਘਾਤ ਤੋਂ ਕਦੇ ਉਭਰ ਨਹੀਂ ਸਕਿਆ। ਜਦੋਂ ਕਿ ਹੇਮਾ ਦੀਆਂ ਧੀਆਂ ਈਸ਼ਾ ਅਤੇ ਅਹਾਨਾ ਦਿਓਲ ਪਰਿਵਾਰ ਨਾਲ ਸੰਨੀ ਦਿਓਲ ਦੀ ਫਿਲਮ ਗਦਰ 2 ਦੀ ਰਿਲੀਜ਼ ਦੌਰਾਨ ਪਹਿਲੀ ਵਾਰ ਇੱਕਠੇ ਨਜ਼ਰ ਆਈਆਂ।   

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network