ਮਲਾਇਕਾ ਅਰੋੜਾ ਦੇ ਪਿਤਾ ਨੇ ਆਪਣੇ ਅਪਾਰਟਮੈਂਟ ਦੀ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ।ਜਿਸ ਤੋਂ ਬਾਅਦ ਮਲਾਇਕਾ ਅਰੋੜਾ ਵੀ ਆਪਣੇ ਮਾਪਿਆਂ ਦੇ ਅਪਾਰਟਮੈਂਟ ‘ਤੇ ਪਹੁੰਚ ਚੁੱਕੀ ਹੈ। ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਮਾਪਿਆਂ ਦੇ ਅਪਾਰਟਮੈਂਟ ‘ਤੇ ਪਹੁੰਚ ਚੁੱਕੀ ਹੈ।
ਹੋਰ ਪੜ੍ਹੋ : ਅਦਾਕਾਰ ਰਘਵੀਰ ਬੋਲੀ ਦੇ ਪਿਤਾ ਦੀ ਅੱਜ ਹੈ ਬਰਸੀ, ਅਦਾਕਾਰ ਨੇ ਭਾਵੁਕ ਨੋਟ ਕੀਤਾ ਸਾਂਝਾ
ਬਿਮਾਰ ਚੱਲ ਰਹੇ ਸਨ ਅਦਾਕਾਰਾ ਦੇ ਪਿਤਾ
ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ । ਉਨ੍ਹਾਂ ਨੇ ਛੱਤ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ । ਇਹ ਘਟਨਾ ਬੁੱਧਵਾਰ ਸਵੇਰੇ ਨੌ ਵਜੇ ਦੇ ਕਰੀਬ ਹੋਈ ।ਅਨਿਲ ਅਰੋੜਾ ਨੇ ਮੁੰਬਈ ਸਥਿਤ ਆਪਣੇ ਫਲੈਟ ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ। ਪਿਤਾ ਦੇ ਖੁਦਕੁਸ਼ੀ ਕਰਨ ਤੋਂ ਬਾਅਦ ਅਦਾਕਾਰਾ ਮਲਾਇਕਾ ਤੇ ਉਨ੍ਹਾਂ ਦੀ ਭੈਣ ਅੰਮ੍ਰਿਤਾ ਅਰੋੜਾ ਵੀ ਸਦਮੇ ‘ਚ ਹਨ ।
ਅਰਜੁਨ ਕਪੂਰ ਵੀ ਪੁੱਜੇ
ਅਦਾਕਾਰ ਅਰਜੁਨ ਕਪੂਰ ਵੀ ਮੌਕੇ ‘ਤੇ ਪਹੁੰਚ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਬਾਲੀਵੁੱਡ ਦੇ ਹੋਰ ਕਈ ਸਿਤਾਰੇ ਵੀ ਮਲਾਇਕਾ ਅਰੋੜਾ ਦੇ ਘਰ ਪਹੁੰਚ ਰਹੇ ਹਨ।
ਮਲਾਇਕਾ ਅਰੋੜਾ ਨੂੰ ਬੀਤੇ ਦਿਨੀਂ ਹਸਪਤਾਲ ‘ਚ ਦੇਖਿਆ ਗਿਆ ਸੀ
ਮਲਾਇਕਾ ਅਰੋੜਾ ਦੇ ਪਿਤਾ ਦੀ ਸਿਹਤ ਪਿਛਲੇ ਕਾਫੀ ਸਮੇਂ ਤੋਂ ਠੀਕ ਨਹੀਂ ਸੀ ਅਤੇ ਉਹ ਲਗਾਤਾਰ ਪਿਤਾ ਦਾ ਇਲਾਜ ਕਰਵਾ ਰਹੀ ਸੀ । ਉਸ ਨੂੰ ਬੀਤੇ ਦਿਨੀਂ ਹਸਪਤਾਲ ‘ਚ ਵੀ ਸਪਾਟ ਕੀਤਾ ਗਿਆ ਸੀ ।