Happy Birthday Kumar Sanu : ਬਾਲੀਵੁੱਡ ਦੇ ਦਿੱਗਜ ਗਾਇਕ ਕੁਮਾਰ ਸਾਨੂ ਦਾ ਜਨਮਦਿਨ ਹੈ। ਕੁਮਾਰ ਸਾਨੂ ਨੇ ਹਿੰਦੀ ਫਿਲਮਾਂ ਵਿੱਚ ਕਾਫੀ ਹਿੱਟ ਗੀਤ ਹਨ। ਅੱਜ ਗਾਇਕ ਦਾ ਜਨਮਦਿਨ ਹੈ ਆਓ ਜਾਣਦੇ ਹਾਂ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ ਬਾਰੇ।
ਕੁਮਾਰ ਸਾਨੂ ਦਾ ਜਨਮ
ਕੁਮਾਰ ਸਾਹਨੂ ਦਾ ਜਨਮ 20 ਅਕਤੂਬਰ 1957 ਨੂੰ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਹੋਇਆ ਸੀ। ਉਸਦੇ ਪਿਤਾ ਦਾ ਨਾਮ ਪਸ਼ੂਪਤੀ ਭੱਟਾਚਾਰੀਆ ਹੈ, ਜੋ ਇੱਕ ਗਾਇਕ ਅਤੇ ਸੰਗੀਤਕਾਰ ਹੈ। ਸਾਨੂ ਬਹੁਤ ਵਧੀਆ ਤਬਲਾ ਵਾਦਕ ਵੀ ਹਨ। ਕੁਮਾਰ ਸਾਨੂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਕੋਲਕਾਤਾ ਤੋਂ ਹੀ ਪੂਰੀ ਕੀਤੀ। ਕੁਮਾਰ ਸਾਨੂ ਕੋਲਕਾਤਾ ਯੂਨੀਵਰਸਿਟੀ ਤੋਂ ਕਾਮਰਸ ਵਿੱਚ ਗ੍ਰੈਜੂਏਟ ਹੈ। ਸਾਲ 1979 ਵਿੱਚ, ਉਹ ਰੈਸਟੋਰੈਂਟਾਂ ਅਤੇ ਸਟੇਜਾਂ 'ਤੇ ਜਨਤਕ ਤੌਰ 'ਤੇ ਆਪਣੀ ਗਾਇਕੀ ਦਾ ਪ੍ਰਦਰਸ਼ਨ ਕਰਦੇ ਸਨ।
ਕੁਮਾਰ ਸਾਨੂ ਨੇ ਬਣਾਇਆ ਰਿਕਾਰਡ
ਕੁਮਾਰ ਸਾਨੂ ਦਾ ਅਸਲ ਨਾਮ ਕੇਦਾਰਨਾਥ ਭੱਟਚਾਰੀਆ ਹੈ ਉਹ ਭਾਰਤ ਦੇ ਮਸ਼ਹੂਰ ਪਲੇਅਬੈਕ ਸਿੰਗਰ ਹਨ। ਕੁਮਾਰ ਸਾਨੂ ਇਕਲੌਤੇ ਭਾਰਤੀ ਗਾਇਕ ਹਨ ਜਿਨ੍ਹਾਂ ਨੇ ਇੱਕ ਦਿਨ ਵਿੱਚ 28 ਗੀਤ ਗਾਉਣ ਦਾ ਗਿਨੀਜ਼ ਬੁੱਕ ਰਿਕਾਰਡ ਦਰਜ ਕੀਤਾ ਹੈ। ਉਹ ਇੱਕ ਅਜਿਹੇ ਗਾਇਕ ਵੀ ਹਨ ਜਿਨ੍ਹਾਂ ਨੂੰ ਲਗਾਤਾਰ ਪੰਜ ਸਾਲ ਤੱਕ ਫਿਲਮਫੇਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਅਤੇ ਭਾਰਤ ਦੇ ਸਰਵਉੱਚ ਸਨਮਾਨ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।
ਕੁਮਾਰ ਸਾਨੂ ਦਾ ਸੰਗੀਤਕ ਸਫ਼ਰ
ਕੁਮਾਰ ਸਾਨੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1986 ਵਿੱਚ ਬੰਗਲਾਦੇਸ਼ੀ ਫਿਲਮ 'ਤੀਨ ਕੰਨਿਆ' ਨਾਲ ਕੀਤੀ ਸੀ। ਇਸ ਫਿਲਮ ਦਾ ਨਿਰਦੇਸ਼ਨ ਸ਼ਿਬਲੀ ਸਾਦਿਕ ਨੇ ਕੀਤਾ ਸੀ। ਕੁਮਾਰ ਸਾਨੂ ਨੂੰ ਹਿੰਦੀ ਸਿਨੇਮਾ ਵਿੱਚ ਲਿਆਉਣ ਦਾ ਸਾਰਾ ਸਿਹਰਾ ਮਰਹੂਮ ਗਾਇਕ ਜਗਜੀਤ ਸਿੰਘ ਨੂੰ ਜਾਂਦਾ ਹੈ। ਉਨ੍ਹਾਂ ਨੂੰ ਕੁਮਾਰ ਸਾਨੂ ਦੀ ਫਿਲਮ 'ਆਂਧੀਆਂ' 'ਚ ਗੀਤ ਗਾਉਣ ਦੀ ਪੇਸ਼ਕਸ਼ ਹੋਈ ਸੀ। ਜਗਜੀਤ ਸਿੰਘ ਨੇ ਉਸ ਦੀ ਜਾਣ-ਪਛਾਣ ਕਲਿਆਣਜੀ ਆਨੰਦ ਨਾਲ ਕਰਵਾਈ ਅਤੇ ਉਨ੍ਹਾਂ ਦੇ ਸੁਝਾਅ 'ਤੇ ਹੀ ਗਾਇਕ ਨੇ ਆਪਣਾ ਨਾਂਅ ਕੇਦਾਰਨਾਥ ਭੱਟਾਚਾਰੀਆ ਤੋਂ ਬਦਲ ਕੇ ਕੁਮਾਰ ਸਾਨੂ ਰੱਖ ਲਿਆ। ਦਰਅਸਲ ਕੁਮਾਰ ਸਾਨੂ ਬਚਪਨ ਤੋਂ ਹੀ ਕਿਸ਼ੋਰ ਕੁਮਾਰ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਸਨ, ਜਿਸ ਕਾਰਨ ਉਨ੍ਹਾਂ ਦੀ ਗਾਇਕੀ ਕਿਸ਼ੋਰ ਦਾ ਨਾਲ ਮੇਲ ਖਾਂਣ ਲੱਗੀ। ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮ ਜਾਦੂਗਰ 'ਚ ਆਵਾਜ਼ ਦਿੱਤੀ।
ਕੁਮਾਰ ਸਾਨੂ ਸਾਨੂ ਨੇ ਆਪਣੇ ਫਿਲਮੀ ਕਰੀਅਰ ਵਿੱਚ ਕਈ ਮਸ਼ਹੂਰ ਹਸਤੀਆਂ ਨਾਲ ਕੰਮ ਕੀਤਾ, ਜਿਸ ਵਿੱਚ ਨੌਸ਼ਾਦ, ਰਵਿੰਦਰ ਜੈਨ, ਹਿਰਦੇਨਾਥ ਮੰਗੇਸ਼ਕਰ, ਕਲਿਆਣਜੀ ਆਨੰਦ ਅਤੇ ਊਸ਼ਾ ਖੰਨਾ ਵਰਗੀਆਂ ਹਸਤੀਆਂ ਸ਼ਾਮਲ ਹਨ।
ਨੱਬੇ ਦੇ ਦਹਾਕੇ ਵਿੱਚ ਕੁਮਾਰ ਸਾਨੂ ਨੇ ਕਈ ਹਿੱਟ ਫਿਲਮਾਂ ਵਿੱਚ ਆਪਣੀ ਆਵਾਜ਼ ਦਿੱਤੀ। ਉਨ੍ਹਾਂ ਨੂੰ ਫਿਲਮ ਆਸ਼ਿਕੀ ਲਈ ਪਹਿਲਾ ਫਿਲਮਫੇਅਰ ਐਵਾਰਡ ਮਿਲਿਆ। ਕੁਮਾਰ ਸਾਨੂ ਲਗਾਤਾਰ ਪੰਜ ਸਾਲਾਂ ਤੱਕ ਫਿਲਮਫੇਅਰ ਸਰਵੋਤਮ ਗਾਇਕ ਪੁਰਸਕਾਰ ਜਿੱਤਣ ਵਾਲੇ ਪਹਿਲੇ ਗਾਇਕ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਇੱਕ ਦਿਨ ਵਿੱਚ 28 ਗੀਤ ਗਾਉਣ ਦਾ ਰਿਕਾਰਡ ਵੀ ਹੈ।
ਗਾਇਕੀ ਤੋਂ ਇਲਾਵਾ ਕੁਮਾਰ ਸਾਨੂ ਕਈ ਹਿੰਦੀ ਫਿਲਮਾਂ ਦੇ ਸੰਗੀਤਕਾਰ ਵੀ ਰਹੇ ਹਨ। ਇਸ ਤੋਂ ਇਲਾਵਾ ਉਸ ਦੀ ਫਿਲਮ ਨਿਰਮਾਣ ਵਿਚ ਵੀ ਬਹੁਤ ਦਿਲਚਸਪੀ ਹੈ। ਉਨ੍ਹਾਂ ਨੇ ਸਾਲ 2006 ਵਿੱਚ ਫਿਲਮ ਉਤਥਾਨ ਦਾ ਨਿਰਮਾਣ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਰਾਕੇਸ਼ ਭਾਟੀਆ ਨਾਲ ਫਿਲਮ 'ਯੇ ਸੰਡੇ ਕਿਊਨ ਆਤਾ ਹੈ' ਦਾ ਨਿਰਮਾਣ ਕੀਤਾ। ਇਸ ਫਿਲਮ ਦੀ ਕਹਾਣੀ ਮੁੰਬਈ ਦੇ ਚਾਰ ਬੱਚਿਆਂ ਦੀ ਹੈ, ਜੋ ਬੂਟ ਪਾਲਿਸ਼ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਂਦੇ ਸਨ, ਇਸ ਫਿਲਮ 'ਚ ਮਿਥੁਨ ਚੱਕਰਵਰਤੀ ਮੁੱਖ ਭੂਮਿਕਾ 'ਚ ਸਨ, ਪਰ ਇਹ ਫਿਲਮ ਕਿਸੇ ਕਾਰਨ ਅਜੇ ਤੱਕ ਰਿਲੀਜ਼ ਨਹੀਂ ਹੋ ਸਕੀ। ਲੰਬੇ ਸਮੇਂ ਬਾਅਦ, ਕੁਮਾਰ ਸਾਨੂ ਨੇ ਪ੍ਰਭੂਦੇਵਾ ਦੁਆਰਾ ਨਿਰਦੇਸ਼ਿਤ ਫਿਲਮ ਰਾਉਡੀ ਰਾਠੌਰ ਨਾਲ ਹਿੰਦੀ ਸਿਨੇਮਾ ਵਿੱਚ ਵਾਪਸੀ ਕੀਤੀ। ਇਸ ਫਿਲਮ 'ਚ ਉਨ੍ਹਾਂ ਨੇ ਸ਼੍ਰੇਆ ਘੋਸ਼ਾਲ ਦੇ ਨਾਲ ਸਾਜਿਦ-ਵਾਜਿਦ ਦੇ ਨਾਲ 'ਚਮਕ ਛੱਲੋ ਛਬੀਲੀ' ਗੀਤ ਗਾਇਆ ਸੀ।
ਕੁਮਾਰ ਸਾਨੂ ਦੀ ਨਿੱਜੀ ਜ਼ਿੰਦਗੀ
ਕੁਮਾਰ ਸਾਨੂ ਨੇ ਦੋ ਵਾਰ ਵਿਆਹ ਕਰਵਾਇਆ ਸੀ। ਉਨ੍ਹਾਂ ਦੀ ਪਹਿਲੀ ਪਤਨੀ ਦਾ ਨਾਂ ਰੀਟਾ ਭੱਟਾਚਾਰੀਆ ਅਤੇ ਦੂਜੀ ਪਤਨੀ ਦਾ ਨਾਂ ਸਲੋਨੀ ਭੱਟਾਚਾਰੀਆ ਸੀ। ਉਨ੍ਹਾਂ ਦੇ ਤਿੰਨ ਪੁੱਤਰ ਜੈਸੀ, ਜੀਕੋ ਅਤੇ ਜਾਨ ਹਨ। ਸਿਨੇਮਾ ਜਗਤ ਤੋਂ ਬਾਅਦ ਹੁਣ ਕੁਮਾਰ ਸਾਨੂ ਟੀਵੀ ਦੇ ਰਿਐਲਟੀ ਸ਼ੋਅ ਸਾਰੇਗਾਮਾ ਤੇ ਇੰਡੀਅਨ ਆਈਡਲ ਵਿੱਚ ਬਤੌਰ ਜੱਜ ਨਜ਼ਰ ਆ ਚੁੱਕੇ ਹਨ।ਹੋਰ ਪੜ੍ਹੋ : ਕਰਨ ਔਜਲਾ ਨੇ ਆਪਣੇ ਦਿਵਿਆਂਗ ਫੈਨ ਨਾਲ ਕੀਤੀ ਮੁਲਾਕਾਤ, ਵੀਡੀਓ ਹੋਈ ਵਾਇਰਲ
ਕੁਮਾਰ ਸਾਨੂ ਦੇ ਸੁਪਰਹਿੱਟ ਗੀਤ
ਕੁਮਾਰ ਸਾਨੂ ਨੇ ਹਿੰਦੀ ਫਿਲਮਾਂ ਵਿੱਚ ਕਈ ਸੁਪਰਹਿੱਟ ਗੀਤ ਦਿੱਤੇ ਹਨ ਹਨ, ਇਨ੍ਹਾਂ ਗੀਤਾਂ ਵਿੱਚ ਤੁਝੇ ਦੇਖਾ ਤੋਂ ਯੇ ਜਾਨਾ ਸਨਮ, ਤੇਰੀ ਉਮੀਦ ਤੇਰਾ ਇੰਤਜ਼ਾਰ, ਮੇਰਾ ਦਿਲ ਕਿਤਨਾ ਪਾਗਲ ਹੈ ਯੇ ਕਾਲੀ-ਕਾਲੀ ਆਖੇਂ, ਇੱਕ ਲੜਕੀ ਕੋ ਦੇਖਾ ਤੋਂ ਸਣੇ ਕਈ ਹੋਰ ਗੀਤ ਸ਼ਾਮਲ ਹਨ। ਅੱਜ ਵੀ ਲੋਕ ਕੁਮਾਰ ਸਾਨੂ ਦੇ ਇਨ੍ਹਾਂ ਗੀਤਾਂ ਨੂੰ ਸੁਨਣਾ ਪਸੰਦ ਕਰਦੇ ਹਨ।