ਅਦਾਕਾਰ ਇਮਰਾਨ ਹਾਸ਼ਮੀ ਸ਼ੂਟਿੰਗ ਕਰਨ ਦੇ ਦੌਰਾਨ ਜ਼ਖਮੀ ਹੋ ਗਏ ਹਨ । ਉਨ੍ਹਾਂ ਦੀ ਗਰਦਨ ਦੇ ਕੋਲ ਸੱਟ ਲੱਗੀ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਦੀ ਗਰਦਨ ‘ਤੇ ਪੱਟੀਆਂ ਬੱਝੀਆਂ ਹੋਈਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਫੈਨਸ ਦੀ ਚਿੰਤਾ ਵਧ ਗਈ ਹੈ ਅਤੇ ਉਹ ਅਦਾਕਾਰ ਦੀ ਸਿਹਤ ਨੂੰ ਲੈ ਕੇ ਚਿੰਤਿਤ ਨਜ਼ਰ ਆ ਰਹੇ ਹਨ ।
ਅਦਾਕਾਰ ਹੈਦਰਾਬਾਦ ‘ਚ ਗੁਡਾਚਾਰੀ-੨ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਦੱਸ ਦਈਏ ਕਿ ਇਹ ਫ਼ਿਲਮ ਸਾਲ ੨੦੧੮ ‘ਚ ਆਈ ਤੇਲਗੂ ਐਕਸ਼ਨ ਸਪਾਈ ਥ੍ਰਿਲਰ ਫ਼ਿਲਮ ਦਾ ਸੀਕਵੇਲ ਹੈ।ਫ਼ਿਲਮ ਦੀ ਟੀਮ ਦੇ ਮੁਤਾਬਕ ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਅਦਾਕਾਰ ਕਿਸੇ ਐਕਸ਼ਨ ਫ਼ਿਲਮ ਦਾ ਸੀਨ ਕਰ ਰਿਹਾ ਸੀ । ਇਮਰਾਨ ਹਾਸ਼ਮੀ ਦੇ ਜਬਾੜੇ ਦੇ ਥੱਲੇ ਕੱਟ ਦਾ ਨਿਸ਼ਾਨ ਵੇਖਿਆ ਜਾ ਸਕਦਾ ਹੈ। ਹਾਦਸੇ ਤੋਂ ਬਾਅਦ ਅਦਾਕਾਰ ਨੂੰ ਤੁਰੰਤ ਹਸਪਤਾਲ ‘ਚ ਦਾਖਲ ਕਰਵਾਇਆ ਗਿਆ । ਐਕਟਰ ਨੂੰ ਤੁਰੰਤ ਮੱਲਮ ਪੱਟੀ ਕੀਤੀ ਗਈ । ਹਾਲਾਂਕਿ ਇਮਰਾਨ ਹਾਸ਼ਮੀ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ। ਪਰ ਇਹ ਹਾਦਸਾ ਗੰਭੀਰ ਹੁੰਦਾ ਤਾਂ ਉਨ੍ਹਾਂ ਨੂੰ ਜ਼ਿਆਦਾ ਨੁਕਸਾਨ ਪਹੁੰਚ ਸਕਦਾ ਸੀ।