Emraan Hashmi Injured : ਬਾਲੀਵੁੱਡ ਐਕਟਰ ਇਮਰਾਨ ਹਾਸ਼ਮੀ ਨੂੰ ਲੈ ਕੇ ਹਾਲ ਹੀ 'ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਹੈਦਰਾਬਾਦ 'ਚ ਫਿਲਮ 'ਗੁਡਚਾਰੀ 2' ਦੀ ਸ਼ੂਟਿੰਗ ਦੌਰਾਨ ਐਕਸ਼ਨ ਸੀਨ ਕਰਦੇ ਹੋਏ ਇਮਰਾਨ ਹਾਸ਼ਮੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ। ਉਨ੍ਹਾਂ ਦੀ ਗਰਦਨ 'ਤੇ ਡੂੰਘਾ ਕੱਟ ਲੱਗ ਗਿਆ ਹੈ, ਫੈਨਜ਼ ਜਲਦ ਹੀ ਐਕਟਰ ਦੇ ਠੀਕ ਹੋਣ ਦੀ ਦੁਆ ਕਰ ਰਹੇ ਹਨ।
ਮੀਡੀਆ ਰਿਪੋਰਟਸ ਦੇ ਮੁਤਾਬਕ ਐਕਟਰ ਹੈਦਰਾਬਾਦ 'ਚ 'ਗੁਦਾਚਾਰੀ 2' ਦੀ ਸ਼ੂਟਿੰਗ ਕਰ ਰਹੇ ਸਨ। ਇਸ ਐਕਸ਼ਨ ਸੀਨ ਚੋਂ ਇੱਕ ਨੂੰ ਫਿਲਮਾਉਂਦੇ ਸਮੇਂ ਉਨ੍ਹਾਂ ਨੂੰ ਗਰਦਨ 'ਤੇ ਸੱਟ ਲੱਗੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅਭਿਨੇਤਾ ਜੰਪ ਸੀਨ ਦੌਰਾਨ ਜ਼ਖਮੀ ਹੋ ਗਿਆ, ਜਿਸ ਕਾਰਨ ਉਸ ਦੀ ਗਰਦਨ 'ਤੇ ਡੂੰਘਾ ਕੱਟ ਲੱਗਾ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਤਸਵੀਰ 'ਚ ਅਭਿਨੇਤਾ ਦੀ ਸੱਟ ਦੇ ਨਾਲ ਖੂਨ ਵੀ ਦਿਖਾਈ ਦੇ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਚਿੰਤਾ ਵਧ ਗਈ ਹੈ।
ਪ੍ਰੋਡਕਸ਼ਨ ਸੈੱਟ ਦੇ ਇੱਕ ਸੂਤਰ ਨੇ ਕਿਹਾ, 'ਇਮਰਾਨ ਇੱਕ ਐਕਸ਼ਨ ਸੀਨ ਦੀ ਸ਼ੂਟਿੰਗ ਕਰ ਰਿਹਾ ਸੀ ਜਦੋਂ ਉਸ ਦੀ ਗਰਦਨ 'ਤੇ ਸੱਟ ਲੱਗ ਗਈ। ਇਹ ਸੱਟ ਜੰਪਿੰਗ ਸੀਨ ਦੌਰਾਨ ਹੋਈ। ਹਾਲਾਂਕਿ, ਉਨ੍ਹਾਂ ਨੂੰ ਤੁਰੰਤ ਮੁਢਲੀ ਸਹਾਇਤਾ ਦਿੱਤੀ ਗਈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਉਹ ਜਲਦੀ ਹੀ ਸ਼ੂਟਿੰਗ ਮੁੜ ਸ਼ੁਰੂ ਕਰ ਸਕਦੇ ਹਨ।
ਹੋਰ ਪੜ੍ਹੋ : Hibox App Fraud Case : ਰੀਆ ਚੱਕਰਵਰਤੀ ਦੇ ਖਿਲਾਫ ਸੰਮਨ ਜਾਰੀ, 500 ਕਰੋੜ ਦੀ ਧੋਖਾਧੜੀ ਦਾ ਮਾਮਲਾ
ਅਗਸਤ 'ਚ ਅਭਿਨੇਤਾ ਅਦੀਵੀ ਸੇਸ਼ ਨੇ ਇਮਰਾਨ ਹਾਸ਼ਮੀ ਦੀ 'ਗੁਡਾਚਾਰੀ 2' 'ਚ ਹਿੱਸਾ ਲੈਣ ਦਾ ਐਲਾਨ ਕੀਤਾ ਸੀ। ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋ ਗਏ। ਇਹ ਤੇਲਗੂ ਫਿਲਮ ਹੈ, ਜਿਸ 'ਚ ਦੋਵੇਂ ਕਲਾਕਾਰ ਵੱਖ-ਵੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਅਭਿਨੇਤਾ ਪਵਨ ਕਲਿਆਣ ਦੀ ਇੱਕ ਫਿਲਮ ਵਿੱਚ ਵੀ ਨਜ਼ਰ ਆਉਣਗੇ, ਜੋ 2025 ਵਿੱਚ ਰਿਲੀਜ਼ ਹੋਵੇਗੀ।