ਦਿਵਿਆ ਦੱਤਾ ਨਾਲ ਏਅਰਪੋਟ 'ਤੇ ਹੋਈ ਬਦਸਲੂਕੀ, ਅਦਾਕਾਰਾ ਨੇ ਪੋਸਟ ਸਾਂਝੀ ਕਰਕੇ ਕੱਡੀ ਭੜਾਸ

ਮਸ਼ਹੂਰ ਅਦਾਕਾਰਾ ਦਿਵਿਆ ਦੱਤਾ ਨਾਲ ਹਾਲ ਹੀ 'ਚ ਏਅਰਪੋਰਟ 'ਤੇ ਬਦਸਲੂਕੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਿਵਿਆ ਦੱਤਾ ਨੇ ਖ਼ੁਦ ਪੋਸਟ ਸਾਂਝੀ ਕਰਕੇ ਉਨ੍ਹਾਂ ਨੇ ਏਅਰਲਾਈਨ ਕੰਪਨੀ 'ਤੇ ਆਪਣੀ ਭੜਾਸ ਕੱਡੀ ਹੈ।

Reported by:  PTC Punjabi Desk   |  Edited by:  Pushp Raj   |  September 26th 2024 12:00 PM  |  Updated: September 26th 2024 12:00 PM

ਦਿਵਿਆ ਦੱਤਾ ਨਾਲ ਏਅਰਪੋਟ 'ਤੇ ਹੋਈ ਬਦਸਲੂਕੀ, ਅਦਾਕਾਰਾ ਨੇ ਪੋਸਟ ਸਾਂਝੀ ਕਰਕੇ ਕੱਡੀ ਭੜਾਸ

ਮਸ਼ਹੂਰ ਅਦਾਕਾਰਾ ਦਿਵਿਆ ਦੱਤਾ ਨਾਲ ਹਾਲ ਹੀ 'ਚ ਏਅਰਪੋਰਟ 'ਤੇ ਬਦਸਲੂਕੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਿਵਿਆ ਦੱਤਾ ਨੇ ਖ਼ੁਦ ਪੋਸਟ ਸਾਂਝੀ ਕਰਕੇ ਉਨ੍ਹਾਂ ਨੇ ਏਅਰਲਾਈਨ ਕੰਪਨੀ 'ਤੇ ਆਪਣੀ ਭੜਾਸ ਕੱਡੀ ਹੈ।

Reported by:  PTC Punjabi Desk
Edited by:  Pushp Raj
September 26th 2024 12:00 PM
Last Updated: September 26th 2024 12:00 PM
Share us
You May Like This

Divya Dutta mistreated at the airport : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦਿਵਿਆ ਦੱਤਾ ਨਾਲ ਹਾਲ ਹੀ 'ਚ ਏਅਰਪੋਰਟ 'ਤੇ ਬਦਸਲੂਕੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਿਵਿਆ ਦੱਤਾ ਨੇ ਖ਼ੁਦ ਪੋਸਟ ਸਾਂਝੀ ਕਰਕੇ ਉਨ੍ਹਾਂ ਨੇ ਏਅਰਲਾਈਨ ਕੰਪਨੀ 'ਤੇ ਆਪਣੀ ਭੜਾਸ ਕੱਡੀ ਹੈ। 

 ਦਿਵਿਆ ਦੱਤਾ ਨੇ ਆਪਣਾ ਅਨੁਭਵ ਕੀਤਾ ਸਾਂਝਾ  

ਦਿਵਿਆ ਦੱਤਾ ਨੇ ਆਪਣੀ ਪੋਸਟ 'ਚ ਕਿਹਾ ਕਿ ਏਅਰਪੋਰਟ 'ਤੇ ਕੋਈ ਐਲਾਨ ਨਹੀਂ ਕੀਤਾ ਗਿਆ। ਯਾਤਰੀਆਂ ਨਾਲ ਬਹੁਤ ਮਾੜਾ ਸਲੂਕ ਕੀਤਾ ਗਿਆ ਅਤੇ ਇਸ ਕਾਰਨ ਉਨ੍ਹਾਂ ਦੀ ਸ਼ੂਟਿੰਗ ਵੀ ਪ੍ਰਭਾਵਿਤ ਹੋਈ। ਦਿਵਿਆ ਦੱਤਾ ਨੇ ਇੰਸਟਾਗ੍ਰਾਮ 'ਤੇ ਉਸ ਗੇਟ ਦਾ ਵੀਡੀਓ ਸ਼ੇਅਰ ਕੀਤਾ ਹੈ ਜਿੱਥੋਂ ਉਸ ਨੇ ਫਲਾਈਟ 'ਚ ਸਵਾਰ ਹੋਣਾ ਸੀ। ਉਸ ਗੇਟ 'ਤੇ ਫਲਾਈਟ ਦਾ ਇੱਕ ਵੀ ਕਰਮਚਾਰੀ ਮੌਜੂਦ ਨਹੀਂ ਸੀ ਜਿਸ ਤੋਂ ਜਾਣਕਾਰੀ ਹਾਸਲ ਕੀਤੀ ਜਾ ਸਕੇ।

 ਆਪਣੀ ਪੋਸਟ ਦੇ ਵਿੱਚ ਕੈਪਸ਼ਨ 'ਚ ਇੰਡੀਗੋ ਏਅਰਲਾਈਨ ਨੂੰ ਟੈਗ ਕਰਦੇ ਹੋਏ ਦਿਵਿਆ ਦੱਤਾ ਨੇ ਲਿਖਿਆ- ਸਵੇਰ ਦੇ ਬਹੁਤ ਭਿਆਨਕ ਅਨੁਭਵ ਲਈ ਧੰਨਵਾਦ। ਰੱਦ ਕੀਤੀਆਂ ਉਡਾਣਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਮੈਂ ਰੱਦ ਕੀਤੀ ਫਲਾਈਟ ਲਈ ਚੈੱਕ ਇਨ ਕਰ ਰਹੀ ਹਾਂ। ਫਲਾਈਟ ਦੀਆਂ ਘੋਸ਼ਣਾਵਾਂ ਗੇਟ 'ਤੇ ਨਹੀਂ ਸੁਣ ਰਹੀਆਂ ਹਨ।

 ਯਾਤਰੀਆਂ ਨਾਲ ਹੋਇਆ ਦੁਰਵਿਵਹਾਰ

ਦਿਵਿਆ ਦੱਤਾ ਨੇ ਅੱਗੇ ਲਿਖਿਆ- ਮਦਦ ਲਈ ਕੋਈ ਕਰਮਚਾਰੀ ਮੌਜੂਦ ਨਹੀਂ ਸੀ। ਐਗਜ਼ਿਟ ਗੇਟ 'ਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋਈ ਅਤੇ ਕੋਈ ਵੀ ਇੰਡੀਗੋ ਏਅਰਲਾਈਨ ਦਾ ਕੋਈ ਸਟਾਫ ਮੈਂਬਰ ਮੌਜੂਦ ਨਹੀਂ ਸੀ ਅਤੇ ਯਾਤਰੀਆਂ ਨਾਲ ਬਹੁਤ ਮਾੜਾ ਵਿਵਹਾਰ ਕੀਤਾ ਗਿਆ। ਮੇਰੀ ਸ਼ੂਟਿੰਗ ਪ੍ਰਭਾਵਿਤ ਹੋਈ ਹੈ ਅਤੇ ਮੈਂ ਬਹੁਤ ਪਰੇਸ਼ਾਨ ਹਾਂ।

ਦਿਵਿਆ ਦੱਤਾ ਦੀ ਇਸ ਪੋਸਟ 'ਤੇ ਲੋਕਾਂ ਨੇ ਕਾਫੀ ਕਮੈਂਟ ਕੀਤੇ ਹਨ। ਟਿੱਪਣੀ ਕਰਦੇ ਹੋਏ, ਇੱਕ ਵਿਅਕਤੀ ਨੇ ਲਿਖਿਆ - ਇੰਡੀਗੋ ਬਹੁਤ ਬੇਕਾਰ ਹੈ। ਕਮੈਂਟ ਕਰਦੇ ਹੋਏ, ਇੱਕ ਹੋਰ ਵਿਅਕਤੀ ਨੇ ਲਿਖਿਆ - ਇਹ ਕੀ ਹੈ? ਇਸ ਤਰ੍ਹਾਂ ਉਹ ਆਪਣੇ ਗਾਹਕਾਂ ਨਾਲ ਪੇਸ਼ ਆਉਂਦੇ ਹਨ। ਇਹ ਭਿਆਨਕ ਹੈ।

ਦੱਸਣਯੋਗ ਹੈ ਕਿ ਦਿਵਿਆ ਦਿੱਤਾ ਜਲਦ ਹੀ ਵਿੱਕੀ ਕੌਸ਼ਲ ਦੀ ਫਿਲਮ 'ਛਾਵਾ' 'ਚ ਨਜ਼ਰ ਆਵੇਗੀ। ਇਹ ਫਿਲਮ 6 ਦਸੰਬਰ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫੈਨਜ਼ ਇਸ ਫਿਲਮ ਨੂੰ ਵੇਖਣ ਲਈ ਕਾਫੀ ਉਤਸ਼ਾਹਿਤ ਹਨ। 

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network