Trending:

ਫਿਲਮ 'ਭੂਲ ਭੁਲਾਇਆ 3' ਦੇ ਟਾਈਟਲ ਟਰੈਕ ਜਾ ਟੀਜ਼ਰ ਹੋਇਆ ਰਿਲੀਜ਼, ਦਿਲਜੀਤ ਦੋਸਾਂਝ ਤੇ ਰੈਪਰ ਪਿਟਬੁੱਲ ਨੇ ਕੀਤਾ ਕੋਲੈਬ

ਕਾਰਤਿਕ ਆਰੀਅਨ ਦੀ ਫਿਲਮ 'ਭੂਲ ਭੁਲਾਇਆ 3' ਦੇ ਰਿਲੀਜ਼ ਹੋਣ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲ ਹੀ 'ਚ 'ਭੂਲ ਭੁਲਾਇਆ 3' ਦੇ ਟਾਈਟਲ ਟਰੈਕ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਇਸ ਗੀਤ ਲਈ ਇੱਕ ਅਮਰੀਕੀ ਰੈਪਰ ਪਿੱਟਬੁਲ ਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕੋਲੈਬ ਕੀਤਾ ਹੈ।

Reported by:  PTC Punjabi Desk   |  Edited by:  Pushp Raj   |  October 15th 2024 06:39 PM  |  Updated: October 15th 2024 06:39 PM

ਫਿਲਮ 'ਭੂਲ ਭੁਲਾਇਆ 3' ਦੇ ਟਾਈਟਲ ਟਰੈਕ ਜਾ ਟੀਜ਼ਰ ਹੋਇਆ ਰਿਲੀਜ਼, ਦਿਲਜੀਤ ਦੋਸਾਂਝ ਤੇ ਰੈਪਰ ਪਿਟਬੁੱਲ ਨੇ ਕੀਤਾ ਕੋਲੈਬ

ਕਾਰਤਿਕ ਆਰੀਅਨ ਦੀ ਫਿਲਮ 'ਭੂਲ ਭੁਲਾਇਆ 3' ਦੇ ਰਿਲੀਜ਼ ਹੋਣ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲ ਹੀ 'ਚ 'ਭੂਲ ਭੁਲਾਇਆ 3' ਦੇ ਟਾਈਟਲ ਟਰੈਕ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਇਸ ਗੀਤ ਲਈ ਇੱਕ ਅਮਰੀਕੀ ਰੈਪਰ ਪਿੱਟਬੁਲ ਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕੋਲੈਬ ਕੀਤਾ ਹੈ।

Reported by:  PTC Punjabi Desk
Edited by:  Pushp Raj
October 15th 2024 06:39 PM
Last Updated: October 15th 2024 06:39 PM
Share us
You May Like This

Diljit Dosanjh and Pitbull to Collab Bhool Bhulaiyaa 3 Title Track : ਬਾਲੀਵੁੱਡ ਦੇ ਮਸ਼ਹੂਰ ਐਕਟਰ ਕਾਰਤਿਕ ਆਰੀਅਨ ਦੀ ਫਿਲਮ 'ਭੂਲ ਭੁਲਾਇਆ 3' ਦੇ ਰਿਲੀਜ਼ ਹੋਣ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲ ਹੀ 'ਚ 'ਭੂਲ ਭੁਲਾਇਆ 3' ਦੇ ਟਾਈਟਲ ਟਰੈਕ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਇਸ ਗੀਤ ਲਈ ਇੱਕ ਅਮਰੀਕੀ ਰੈਪਰ ਪਿੱਟਬੁਲ ਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕੋਲੈਬ ਕੀਤਾ ਹੈ। 

ਕਾਰਤਿਕ ਆਰੀਅਨ ਇੱਕ ਵਾਰ ਫਿਰ ਰੂਹ ਬਾਬਾ ਦੀ ਭੂਮਿਕਾ ਨਿਭਾਉਣ ਲਈ ਤਿਆਰ ਹਨ। ਇਸ ਦੌਰਾਨ ਮੇਕਰਸ ਨੇ 'ਭੂਲ ਭੁਲਾਇਆ 3' ਦੇ ਟਾਈਟਲ ਟਰੈਕ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਇਸ ਗੀਤ ਲਈ ਇੱਕ ਅਮਰੀਕੀ ਰੈਪਰ ਨਾਲ ਸਹਿਯੋਗ ਕੀਤਾ ਗਿਆ ਹੈ। ਇਹ ਗੀਤ ਕੱਲ ਯਾਨੀ 16 ਅਕਤੂਬਰ ਨੂੰ ਰਿਲੀਜ਼ ਹੋਵੇਗਾ।

ਦਿਲਜੀਤ ਦੋਸਾਂਝ ਤੇ ਪਿਟਬੁੱਲ ਦਾ ਕੋਲੈਬ 

ਕਾਰਤਿਕ ਆਰੀਅਨ ਸੁਚਾਰੂ ਡਾਂਸ ਮੂਵਜ਼ ਅਤੇ ਵਿਲੱਖਣ ਸ਼ੈਲੀ ਨਾਲ ਇਸ ਟਾਈਟਲ ਟਰੈਕ ਨੂੰ ਇੱਕ ਨਵੇਂ ਪੱਧਰ 'ਤੇ ਲੈ ਜਾਣ ਲਈ ਤਿਆਰ ਹਨ। ਖਾਸ ਗੱਲ ਇਹ ਹੈ ਕਿ ਇਸ ਗੀਤ ਨੂੰ ਨੀਰਜ ਸ਼੍ਰੀਧਰ, ਦਿਲਜੀਤ ਦੋਸਾਂਝ ਅਤੇ ਪਿਟਬੁੱਲ ਨੇ ਆਪਣੀ ਆਵਾਜ਼ ਦਿੱਤੀ ਹੈ। ਸਾਊਂਡਟ੍ਰੈਕ ਨੂੰ ਤਨਿਸ਼ਕ ਬਾਗਚੀ ਨੇ ਕੰਪੋਜ਼ ਕੀਤਾ ਗਿਆ ਹੈ, ਜੋ ਗੀਤਾਂ ਦੇ ਧਮਾਕੇਦਾਰ ਰੀਮੇਕ ਲਈ ਜਾਣਿਆ ਜਾਂਦਾ ਹੈ। ਅਸਲੀ ਸੰਗੀਤ ਪ੍ਰੀਤਮ ਨੇ ਦਿੱਤਾ ਹੈ, ਜਿਸ ਦੀਆਂ ਧੁਨਾਂ ਨੇ 'ਭੂਲ ਭੁਲਾਇਆ' ਫਰੈਂਚਾਈਜ਼ੀ ਨੂੰ ਹਰਮਨ ਪਿਆਰਾ ਬਣਾ ਦਿੱਤਾ ਹੈ।

ਪਿਟਬੁੱਲ ਦਾ ਰੈਪ ਟ੍ਰਿਟਲ ਟ੍ਰੈਕ 'ਚ ਸੁਣਨ ਨੂੰ ਮਿਲੇਗਾ

ਪਿਟਬੁੱਲ, ਦਿਲਜੀਤ ਦੋਸਾਂਝ ਅਤੇ ਨੀਰਜ ਸ਼੍ਰੀਧਰ ਦੀ ਪਾਵਰਹਾਊਸ ਤਿਕੜੀ ਸੱਭਿਆਚਾਰ ਅਤੇ ਬੀਟਸ ਦਾ ਸ਼ਾਨਦਾਰ ਸੁਮੇਲ ਲਿਆਉਂਦੀ ਹੈ। ਕੰਪੋਜ਼ਰ ਪ੍ਰੀਤਮ ਅਤੇ ਤਨਿਸ਼ਕ ਬਾਗਚੀ ਨੇ ਸ਼ਾਨਦਾਰ ਢੰਗ ਨਾਲ ਇੱਕ ਸੋਨਿਕ ਅਨੁਭਵ ਤਿਆਰ ਕੀਤਾ ਹੈ ਜੋ ਆਧੁਨਿਕ ਬੀਟਾਂ ਨੂੰ ਭਾਰਤੀ ਵਾਇਬ ਦੇ ਨਾਲ ਸੁੰਦਰਤਾ ਨਾਲ ਮਿਲਾਏਗਾ।

ਹੋਰ ਪੜ੍ਹੋ : Inderjit Nikku Birthday: ਇੰਦਰਜੀਤ ਨਿੱਕੂ ਦਾ ਅੱਜ ਹੈ ਜਨਮ ਦਿਨ, ਜਨਮਦਿਨ ‘ਤੇ ਜਾਣੋਂ ਕਿਵੇਂ ਬਣਾਈ ਇੰਡਸਟਰੀ ‘ਚ ਪਛਾਣ

ਦੀਵਾਲੀ 'ਤੇ  ਰਿਲੀਜ਼ ਹੋਵੇਗੀ ਕਾਰਤਿਕ ਦੀ 'ਭੂਲ ਭੁਲਾਇਆ 3' 

ਅਨੀਸ ਬਜ਼ਮੀ ਦੀ ਨਿਰਦੇਸ਼ਤ 'ਭੂਲ ਭੁਲਾਇਆ 3' ਹਿੱਟ ਹਾਰਰ-ਕਾਮੇਡੀ ਫਰੈਂਚਾਇਜ਼ੀ ਦੀ ਤੀਜੀ ਫਿਲਮ ਹੈ। ਇਸ 'ਚ ਕਾਰਤਿਕ ਆਰੀਅਨ ਤੋਂ ਇਲਾਵਾ ਮਾਧੁਰੀ ਦੀਕਸ਼ਿਤ, ਵਿਦਿਆ ਬਾਲਨ ਅਤੇ ਤ੍ਰਿਪਤੀ ਡਿਮਰੀ ਵਰਗੇ ਸਿਤਾਰੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਵਿਜੇ ਰਾਜ, ਸੰਜੇ ਮਿਸ਼ਰਾ ਅਤੇ ਰਾਜਪਾਲ ਯਾਦਵ ਵੀ ਫਿਲਮ ਦਾ ਹਿੱਸਾ ਹਨ। ਕਾਰਤਿਕ ਆਰੀਅਨ ਦੀ ਇਹ ਫਿਲਮ ਦੀਵਾਲੀ ਦੇ ਮੌਕੇ 'ਤੇ 1 ਨਵੰਬਰ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਮਾਣ ਭੂਸ਼ਣ ਕੁਮਾਰ ਨੇ ਕੀਤਾ ਹੈ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network