ਸਲਮਾਨ ਖ਼ਾਨ (Salman Khan) ਅਜਿਹਾ ਅਦਾਕਾਰ ਹੈ । ਜਿਸ ਦੇ ਕਈ ਅਭਿਨੇਤਰੀਆਂ ਦੇ ਨਾਲ ਨਾਮ ਜੁੜੇ । ਕਈਆਂ ਦੇ ਨਾਲ ਉਸ ਦੇ ਅਫੇਅਰ ਦੀਆਂ ਖ਼ਬਰਾਂ ਆਈਆਂ । ਸਭ ਤੋਂ ਪਹਿਲਾਂ ਅੱਸੀ ਨੱਬੇ ਦੇ ਦਹਾਕੇ ‘ਚ ਉਨ੍ਹਾਂ ਦਾ ਨਾਮ ਜੁੜਿਆ ਸੰਗੀਤਾ ਬਿਜਲਾਨੀ ਦੇ ਨਾਲ। ਜਿਸ ਦੇ ਨਾਲ ਅਫੇਅਰ ਦੀਆਂ ਖ਼ਬਰਾਂ ਕਾਫੀ ਵਾਇਰਲ ਹੁੰਦੀਆਂ ਰਹਿੰਦੀਆਂ ਸਨ । ਦੋਵੇਂ ਇਸ ਅਫੇਅਰ ਨੂੰ ਵਿਆਹ ‘ਚ ਤਬਦੀਲ ਕਰਨਾ ਚਾਹੁੰਦੇ ਸਨ ।
ਹੋਰ ਪੜ੍ਹੋ : ਬੀ ਪ੍ਰਾਕ ਪਤਨੀ ਸਮੇਤ ਸ਼੍ਰੀਮਦ ਭਾਗਵਤ ਗੀਤਾ ਕਥਾ ‘ਚ ਪਹੁੰਚੇ, ਤਸਵੀਰਾਂ ਕੀਤੀਆਂ ਸਾਂਝੀਆਂ
ਇਸ ਲਈ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ ਅਤੇ ਵਿਆਹ ਦੇ ਲਈ ਕਾਰਡ ਵੀ ਛਪ ਚੁੱਕੇ ਸਨ। ਦੋਵਾਂ ਦਾ ਵਿਆਹ ਬਾਲੀਵੁੱਡ ਦੇ ਗਲਿਆਰਿਆਂ ‘ਚ ਗੱਲਾਂ ਦਾ ਮਜ਼ਮੂਨ ਬਣ ਗਿਆ ਸੀ। ਪਰ ਕਿਸਮਤ ਨੂੰ ਸ਼ਾਇਦ ਦੋਵਾਂ ਦਾ ਸਾਥ ਮਨਜ਼ੂਰ ਨਹੀਂ ਸੀ।ਸਲਮਾਨ ਖ਼ਾਨ ਨੇ ਇੱਕ ਇੰਟਰਵਿਊ ‘ਚ ਸਪੱਸ਼ਟ ਕੀਤਾ ਸੀ ਕਿ ਵਿਆਹ ਦੇ ਕਾਰਡ ਪਹਿਲਾਂ ਹੀ ਛਾਪੇ ਜਾ ਚੁੱਕੇ ਸਨ ਅਤੇ ਪਰ ਐਨ ਮੌਕੇ ‘ਤੇ ਇਸ ਨੂੰ ਕੈਂਸਲ ਕਰਨਾ ਪਿਆ ਸੀ ।
ਸਲਮਾਨ ਖ਼ਾਨ ਤੇ ਸੰਗੀਤਾ ਦੀ ਮੁਲਾਕਾਤ 1986‘ਚ ਹੋਈ ਸੀ ਅਤੇ ਜਲਦ ਹੀ ਇਹ ਜੋੜੀ ਬਾਲੀਵੁੱਡ ਦੀਆਂ ਸਭ ਤੋਂ ਹੌਟ ਜੋੜੀਆਂ ‘ਚ ਸ਼ਾਮਿਲ ਹੋ ਗਈ ਸੀ । ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਇਸ ਰਿਸ਼ਤੇ ਨੂੰ ਨਾਮ ਵੀ ਦੇਣਾ ਚਾਹੁੰਦੇ ਸਨ।ਦੋਵੇਂ ਇੱਕ ਦੂਜੇ ਨੂੰ ਅੱਠ ਸਾਲ ਤੱਕ ਡੇਟ ਕਰਦੇ ਰਹੇ ਸਨ।ਸਲਮਾਨ ਖ਼ਾਨ ਨੇ ਕੌਫੀ ਵਿਦ ਕਰਣ ‘ਚ ਖੁਲਾਸਾ ਕੀਤਾ ਸੀ ਕਿ ਉਹ ਸੱਚਮੁੱਚ ਵਿਆਹ ਕਰਨਾ ਚਾਹੁੰਦੇ ਸਨ ।ਪਰ ਅਜਿਹਾ ਨਹੀਂ ਹੋ ਸਕਿਆ ਸੀ ।