ਮਰਹੂਮ ਅਭਿਨੇਤਾ ਅਤੇ ਫਿਲਮ ਨਿਰਮਾਤਾ ਰਾਜ ਕਪੂਰ (Raj Kapoor) ਅਤੇ ਉਹਨਾਂ ਦੇ ਬੇਟੇ ਰਿਸ਼ੀ ਕਪੂਰ (Rishi Kapoor)ਨੇ ਬਾਲੀਵੁੱਡ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ । ਪਿਓ ਪੁੱਤ ਦੀ ਇਸ ਜੋੜੀ ਨੂੰ ਉਹਨਾਂ ਦੇ ਕੰਮ ਲਈ ਹਮੇਸ਼ਾ ਯਾਦ ਕੀਤਾ ਜਾਂਦਾ ਹੈ । ਰਿਸ਼ੀ ਕਪੂਰ ਨੇ ਆਪਣੇ ਪਿਤਾ ਰਾਜ ਕਪੂਰ ਨਾਲ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। ਰਿਸ਼ੀ ਕਪੂਰ ਨੇ ਇੱਕ ਵਾਰ ਖੁਲਾਸਾ ਕੀਤਾ ਸੀ ਕਿ ਬੇੱਸ਼ਕ ਉਹਨਾਂ ਨੇ ਆਪਣੇ ਪਿਤਾ ਨਾਲ ਕਈ ਫਿਲਮਾਂ ਵਿੱਚ ਕੰਮ ਕੀਤਾ ਸੀ ਪਰ ਉਹ ਕਿਸੇ ਵੀ ਮਾਮਲੇ ਵਿੱਚ ਉਹਨਾਂ ਦਾ ਲਿਹਾਜ ਨਹੀਂ ਸਨ ਕਰਦੇ, ਇਥੋਂ ਤੱਕ ਕਿ ਕਿਸੇ ਗਲਤੀ ਲਈ ਥੱਪੜ ਵੀ ਮਾਰ ਦਿੰਦੇ ਸਨ । ਰਿਸ਼ੀ ਕਪੂਰ ਨੇ ਸਭ ਤੋਂ ਪਹਿਲਾਂ ਆਪਣੇ ਪਿਤਾ ਦੀ ਫਿਲਮ 'ਮੇਰਾ ਨਾਮ ਜੋਕਰ' 'ਚ ਕੰਮ ਕੀਤਾ ਸੀ ।
ਹੋਰ ਪੜ੍ਹੋ : ਗੁਰਦਾਸ ਮਾਨ ਦੇ ਗੀਤਾਂ ‘ਤੇ ਜੈਜ਼ੀ ਬੀ ਨੇ ਕੀਤਾ ਡਾਂਸ ਤਾਂ ਗੁਰਦਾਸ ਮਾਨ ਨੇ ਵੀ ਦਿੱਤਾ ਸਾਥ,ਵੇਖੋ ਵੀਡੀਓ
ਇਸ ਤੋਂ ਬਾਅਦ ਰਾਜ ਕਪੂਰ ਨੇ ਉਹਨਾਂ ਨੂੰ 'ਬੌਬੀ' ਰਾਹੀਂ ਲਾਂਚ ਕੀਤਾ ਸੀ ।ਇਸ ਤੋਂ ਬਾਅਦ ਉਹਨਾਂ ਨੇ ਰਿਸ਼ੀ ਨੇ ਰਾਜ ਕਪੂਰ ਨਾਲ ਕਈ ਫਿਲਮਾਂ ਵਿੱਚ ਕੰਮ ਕੀਤਾ । 2013 'ਚ ਦਿੱਤੇ ਇਕ ਇੰਟਰਵਿਊ 'ਚ ਰਿਸ਼ੀ ਨੇ ਆਪਣੇ ਪਿਤਾ ਰਾਜ ਕਪੂਰ ਅਤੇ ਬੇਟੇ ਰਣਬੀਰ ਕਪੂਰ ਨਾਲ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ ।
ਜਦੋਂ ਰਿਸ਼ੀ ਤੋਂ ਪੁਛਿਆ ਗਿਆ ਕਿ ਉਹਨਾਂ ਨੇ ਕਦੇ ਰਣਬੀਰ ਨੂੰ ਕੁੱਟਿਆ ਹੈ ਤਾਂ ਉਹਨਾਂ ਨੇ ਕਿਹਾ ਕਿ ਹਾਂ ਇੱਕ ਵਾਰ ਰਣਬੀਰ ਪੂਜਾ ਦੇ ਕਮਰੇ ਵਿੱਚ ਜੁੱਤੀ ਪਾ ਕੇ ਆ ਗਿਆ ਸੀ ਜਿਸ ਤੇ ਉਹਨਾਂ ਨੇ ਰਣਬੀਰ ਨੂੰ ਥੱਪੜ ਮਾਰ ਦਿੱਤਾ ਸੀ । ਉਸ ਸਮੇਂ ਉਹ ਸਿਰਫ 12 ਸਾਲ ਦਾ ਸੀ ।
ਇਸ ਦੌਰਾਨ ਰਿਸ਼ੀ ਨੇ ਉਸ ਕਿੱਸੇ ਦਾ ਵੀ ਜ਼ਿਕਰ ਕੀਤਾ ਜਦੋਂ ਉਹਨਾਂ ਦੇ ਪਿਤਾ ਰਾਜ ਕਪੂਰ ਨੇ ਉਹਨਾਂ ਨੂੰ ਸਭ ਦੇ ਸਾਹਮਣੇ ਥੱਪੜ ਮਾਰਿਆ ਸੀ । ਰਿਸ਼ੀ ਨੇ ਦੱਸਿਆ ਕਿ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ੳੇੁਹਨਾਂ ਨੇ ਆਪਣੇ ਪਿਤਾ ਦੇ ਮੇਕਅਪ ਆਰਟਿਸਟ ਤੋਂ ਉਧਾਰ ਸਿਗਰੇਟ ਲੈ ਕੇ ਪੀਤੀ ਸੀ ਜਿਸ ਤੇ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਥੱਪੜ ਮਾਰਿਆ ਸੀ ।