ਦੀਪਿਕਾ ਪਾਦੂਕੋਣ (Deepika Padukone) ਅਤੇ ਰਣਵੀਰ ਸਿੰਘ ਦੇ ਘਰ ਪਹਿਲੀ ਔਲਾਦ ਦੇ ਰੂਪ ‘ਚ ਧੀ (Baby Girl) ਦਾ ਜਨਮ ਹੋਇਆ ਹੈ। ਜਿਸ ਦੇ ਬਾਰੇ ਅਦਾਕਾਰ ਰਣਵੀਰ ਸਿੰਘ ਨੇ ਬੀਤੇ ਦਿਨ ਜਾਣਕਾਰੀ ਸਾਂਝੀ ਕੀਤੀ ਹੈ। ਗਣੇਸ਼ ਚਤੁਰਥੀ ਦੇ ਅਗਲੇ ਹੀ ਦਿਨ ਹੀ ਪ੍ਰਮਾਤਮਾ ਨੇ ਇਸ ਜੋੜੀ ਨੂੰ ਧੀ ਦੀ ਦਾਤ ਦੇ ਨਾਲ ਨਵਾਜ਼ਿਆ ਹੈ। ਮੀਡੀਆ ਰਿਪੋਰਟਸ ਮੁਤਾਬਕ ਦੀਪਿਕਾ ਦੀ ਡਿਲੀਵਰੀ 28 ਸਤੰਬਰ ਨੂੰ ਹੋਣੀ ਸੀ। ਪਰ ਉਸ ਤੋਂ ਪਹਿਲਾਂ ਹੀ ਅਦਾਕਾਰਾ ਦੀ ਡਿਲੀਵਰੀ ਹੋ ਗਈ ।
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ, ਕੀ ਤੁਸੀਂ ਪਛਾਣਿਆ !
ਇਸੇ ਸਾਲ ਫਰਵਰੀ ‘ਚ ਪ੍ਰੈਗਨੇਂਸੀ ਦਾ ਕੀਤਾ ਸੀ ਖੁਲਾਸਾ
ਅਦਾਕਾਰਾ ਨੇ ਆਪਣੀ ਪ੍ਰੈਗਨੇਂਸੀ ਦੇ ਬਾਰੇ ਇਸੇ ਸਾਲ ਫੈਨਸ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ । ਜਿਸ ਤੋਂ ਬਾਅਦ ਦੀਪਿਕਾ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਸਬੰਧੀ ਲਗਾਤਾਰ ਜਾਣਕਾਰੀ ਸਾਂਝੀ ਕਰ ਰਹੀ ਸੀ । ਪ੍ਰੈਗਨੇਂਸੀ ਦੇ ਦੌਰਾਨ ਅਦਾਕਾਰਾ ਨੇ ਆਪਣੇ ਖਾਣ ਪੀਣ ਤੇ ਡਾਈਟ ਦਾ ਪੂਰਾ ਖਿਆਲ ਰੱਖਿਆ । ਬੀਤੇ ਦਿਨੀਂ ਅਦਾਕਾਰਾ ਨੇ ਬੇਬੀ ਬੰਪ ਦੇ ਨਾਲ ਸ਼ੂਟ ਵੀ ਕਰਵਾਇਆ ਸੀ ਅਤੇ ਸਿੱਧੀ ਵਿਨਾਇਕ ਮੰਦਰ ‘ਚ ਮੱਥਾ ਟੇਕਣ ਵੀ ਪਤੀ ਰਣਵੀਰ ਸਿੰਘ ਦੇ ਨਾਲ ਗਈ ਸੀ।
ਜੋੜੀ ਨੂੰ ਮਿਲ ਰਹੀਆਂ ਵਧਾਈਆਂ
ਧੀ ਦੇ ਜਨਮ ਤੋਂ ਬਾਅਦ ਇਸ ਜੋੜੀ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ ।ਸੈਲੀਬ੍ਰੇਟੀਜ਼ ਦੇ ਨਾਲ-ਨਾਲ ਫੈਨਸ ਵੀ ਇਸ ਜੋੜੀ ਨੂੰ ਵਧਾਈਆਂ ਦੇ ਰਹੇ ਹਨ । ਹੁਣ ਫੈਨਸ ਇਸ ਜੋੜੀ ਦੀ ਨੰਨ੍ਹੀ ਪਰੀ ਦੀ ਇੱਕ ਝਲਕ ਪਾਉਣ ਲਈ ਬੇਤਾਬ ਨਜ਼ਰ ਆ ਰਹੇ ਹਨ ।