Trending:

ਬਾਲੀਵੁੱਡ ਸਿਤਾਰਿਆਂ ਨੇ ਵੀ ਰਤਨ ਟਾਟਾ ਦੇ ਦਿਹਾਂਤ ‘ਤੇ ਜਤਾਇਆ ਦੁੱਖ, ਸਿੰਮੀ ਗਰੇਵਾਲ ਨੇ ਕਿਹਾ ‘ਇਹ ਦੁੱਖ ਸਹਿਣਾ ਹੈ ਮੁਸ਼ਕਿਲ’

ਰਤਨ ਟਾਟਾ ਨੇ ਬੀਤੀ ਰਾਤ ਅੰਤਿਮ ਸਾਹ ਲਏ । ਉਨ੍ਹਾਂ ਦੇ ਦਿਹਾਂਤ ‘ਤੇ ਬਾਲੀਵੁੱਡ ਦੇ ਸਿਤਾਰਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉੱਥੇ ਹੀ ਉਨ੍ਹਾਂ ਦੀ ਖ਼ਾਸ ਦੋਸਤ ਸਿੰਮੀ ਗਰੇਵਾਲ ਨੇ ਵੀ ਭਾਵੁਕ ਨੋਟ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝਾ ਕੀਤਾ ਹੈ।

Reported by:  PTC Punjabi Desk   |  Edited by:  Shaminder   |  October 10th 2024 10:27 AM  |  Updated: October 10th 2024 10:35 AM

ਬਾਲੀਵੁੱਡ ਸਿਤਾਰਿਆਂ ਨੇ ਵੀ ਰਤਨ ਟਾਟਾ ਦੇ ਦਿਹਾਂਤ ‘ਤੇ ਜਤਾਇਆ ਦੁੱਖ, ਸਿੰਮੀ ਗਰੇਵਾਲ ਨੇ ਕਿਹਾ ‘ਇਹ ਦੁੱਖ ਸਹਿਣਾ ਹੈ ਮੁਸ਼ਕਿਲ’

ਰਤਨ ਟਾਟਾ ਨੇ ਬੀਤੀ ਰਾਤ ਅੰਤਿਮ ਸਾਹ ਲਏ । ਉਨ੍ਹਾਂ ਦੇ ਦਿਹਾਂਤ ‘ਤੇ ਬਾਲੀਵੁੱਡ ਦੇ ਸਿਤਾਰਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉੱਥੇ ਹੀ ਉਨ੍ਹਾਂ ਦੀ ਖ਼ਾਸ ਦੋਸਤ ਸਿੰਮੀ ਗਰੇਵਾਲ ਨੇ ਵੀ ਭਾਵੁਕ ਨੋਟ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝਾ ਕੀਤਾ ਹੈ।

Reported by:  PTC Punjabi Desk
Edited by:  Shaminder
October 10th 2024 10:27 AM
Last Updated: October 10th 2024 10:35 AM
Share us
You May Like This

ਰਤਨ ਟਾਟਾ ਨੇ ਬੀਤੀ ਰਾਤ ਅੰਤਿਮ ਸਾਹ ਲਏ । ਉਨ੍ਹਾਂ ਦੇ ਦਿਹਾਂਤ ‘ਤੇ ਬਾਲੀਵੁੱਡ ਦੇ ਸਿਤਾਰਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉੱਥੇ ਹੀ ਉਨ੍ਹਾਂ ਦੀ ਖ਼ਾਸ ਦੋਸਤ ਸਿੰਮੀ ਗਰੇਵਾਲ ਨੇ ਵੀ ਭਾਵੁਕ ਨੋਟ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝਾ ਕੀਤਾ ਹੈ।ਸਿੰਮੀ ਗਰੇਵਾਲ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਆਪਣੀ ਅਤੇ ਰਤਨ ਟਾਟਾ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਲਿਖਿਆ ‘ਉਹ ਕਹਿ ਰਹੇ ਹਨ ਕਿ ਤੁਸੀਂ ਚਲੇ ਗਏ…ਤੁਹਾਡੇ ਜਾਣ ਦਾ ਦੁੱਖ ਬਰਦਾਸ਼ ਕਰ ਪਾਉਣਾ ਬਹੁਤ ਮੁਸ਼ਕਿਲ ਹੈ।ਬਹੁਤ ਮੁਸ਼ਕਿਲ ਹੈ ਅਲਵਿਦਾ ਮੇਰੇ ਦੋਸਤ…’।

ਸਲਮਾਨ ਖ਼ਾਨ ਨੇ ਵੀ ਜਤਾਇਆ ਦੁੱਖ 

ਅਦਾਕਾਰ ਸਲਮਾਨ ਖ਼ਾਨ ਨੇ ਵੀ ਰਤਨ ਟਾਟਾ ਦੇ ਦਿਹਾਂਤ ਦੇ ਦੁੱਖ ਜਤਾਇਆ ਹੈ ਅਤੇ ਉਨ੍ਹਾਂ ਦੇ ਦਿਹਾਂਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ । ਇਸ ਤੋਂ ਇਲਾਵਾ ਅਦਾਕਾਰਾ ਪ੍ਰਿਯੰਕਾ ਚੋਪੜਾ, ਅਦਾਕਾਰ ਰਣਵੀਰ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 

ਧਰਮਿੰਦਰ ਨੇ ਭਾਵੁਕ ਪੋਸਟ ਕੀਤੀ ਸਾਂਝੀ 

ਅਦਾਕਾਰ ਧਰਮਿੰਦਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਰਤਨ ਟਾਟਾ ਸਾਹਿਬ, ਹਸਰਤ ਹੀ ਰਹਿ ਗਈ ਤੁਹਾਨੂੰ ਮਿਲਣ ਦੀ । ਇੱਕ ਬਹੁਤ ਹੀ ਨਿਮਰ ਕਿੰਗ, ਜੋ ਆਪਣੇ ਵਰਕਰਾਂ ਨੂੰ ਆਪਣੇ ਬੱਚਿਆਂ ਵਾਂਗ ਖਿਆਲ ਰੱਖਦਾ ਸੀ। ਸਰ ਤੁਹਾਡੇ ਲਈ ਸਾਡੇ ਦਿਲਾਂ ‘ਚ ਹਮੇਸ਼ਾ ਪਿਆਰ ਅਤੇ ਸਤਿਕਾਰ ਰਹੇਗਾ । 

ਰਣਦੀਪ ਹੁੱਡਾ ਨੇ ਵੀ ਸਾਂਝੇ ਕੀਤੇ ਦਿਲ ਦੇ ਜਜ਼ਬਾਤ 

ਅਦਾਕਾਰ ਰਣਦੀਪ ਹੁੱਡਾ ਨੇ ਵੀ ਰਤਨ ਟਾਟਾ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਭਾਰਤ ਦੀ ਬੇਸ਼ਕੀਮਤੀ ਸ਼ਖਸੀਅਤ, ਬੇਸ਼ੁਮਾਰ ਦੌਲਤ ਲਈ ਨਹੀਂ ਬਲਕਿ ਉਸ ਦੀਆਂ ਕਦਰਾਂ ਕੀਮਤਾਂ ਦੇ ਲਈ । ਜੋ ਕਦੇ ਵਿਖਾਵਾ ਨਹੀਂ ਸੀ ਕਰਤਾ। ਰਤਨ ਟਾਟਾ ਜੀ ਦੀ ਅਗਵਾਈ ਵਾਲੀ ਜ਼ਿੰਦਗੀ ਹਮੇਸ਼ਾ ਪ੍ਰੇਰਣਾ ਸਰੋਤ ਰਹੇਗੀ। 

ਅਦਾਕਾਰ ਸੰਜੇ ਦੱਤ ਨੇ ਦਿੱਤੀ ਸ਼ਰਧਾਂਜਲੀ 

ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਭਾਵੁਕ ਨੋਟ ਸਾਂਝਾ ਕਰਦੇ ਹੋਏ ਰਤਨ ਟਾਟਾ ਨੂੰ ਸ਼ਰਧਾਂਜਲੀ ਦਿੱਤੀ ਹੈ। 

ਰਿਤੇਸ਼ ਦੇਸ਼ਮੁਖ ਨੇ ਵੀ ਕੀਤਾ ਯਾਦ 

ਰਤਨ ਟਾਟਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਰਿਤੇਸ਼ ਦੇਸ਼ਮੁਖ ਨੇ ਵੀ ਇੱਕ ਪੋਸਟ ਸਾਂਝੀ ਹੈ।ਉਨ੍ਹਾਂ ਨੇ ਰਤਨ ਟਾਟਾ ਦੇ ਦਿਹਾਂਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। 

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network