ਅੱਜ ਸੁਹਾਗਣਾਂ ਨੇ ਕਰਵਾ ਚੌਥ ਦਾ ਤਿਉਹਾਰ ਮਨਾਇਆ । ਇਸ ਮੌਕੇ ‘ਤੇ ਸੁਹਾਗਣਾਂ ਨੇ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਅਤੇ ਚੰਨ ਨੂੰ ਵੇਖ ਕੇ ਆਪਣਾ ਵਰਤ ਖੋਲਿ੍ਹਆ ।ਬਾਲੀਵੁੱਡ ਅਭਿਨੇਤਰੀਆਂ ਨੇ ਵੀ ਕਰਵਾ ਚੌਥ ਦਾ ਤਿਉਹਾਰ ਮਨਾਇਆ । ਇਹ ਸਾਰੀਆਂ ਅਭਿਨੇਤਰੀਆਂ ਅਨਿਲ ਕਪੂਰ ਦੇ ਘਰ ਕਰਵਾ ਚੌਥ ਮਨਾਉਣ ਦੇ ਲਈ ਇੱਕਠੀਆਂ ਹੋਈਆਂ ਸਨ ।
ਅਨਿਲ ਕਪੂਰ ਦੇ ਘਰ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਇਸ ਮੌਕੇ ਸਜਾਇਆ ਗਿਆ ਸੀ। ਇਨ੍ਹਾਂ ਅਭਿਨੇਤਰੀਆਂ ਦੇ ਹੱਥਾਂ ‘ਚ ਤੁਸੀਂ ਪੂਜਾ ਦੀ ਥਾਲੀ ਵੇਖ ਸਕਦੇ ਹੋ ।
ਰਵੀਨਾ ਟੰਡਨ ਅਤੇ ਮੀਰਾ ਰਾਜਪੂਤ
ਮੀਰਾ ਰਾਜਪੂਤ ਅਤੇ ਰਵੀਨਾ ਟੰਡਨ ਵੀ ਅਨਿਲ ਕਪੂਰ ਦੇ ਘਰ ਕਰਵਾ ਚੌਥ ਮਨਾਉਣ ਦੇ ਲਈ ਪੁੱਜੀ ਸੀ । ਰਵੀਨਾ ਨੇ ਵਾਲਾਂ ‘ਚ ਗਜਰਾ ਲਗਾਇਆ ਸੀ ਅਤੇ ਆਫ ਵ੍ਹਾਈਟ ਸੂਟ ‘ਚ ਉਸ ਨੇ ਲਾਲ ਚੁੰਨੀ ਲਈ ਸੀ।ਅਦਾਕਾਰਾ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ । ਇਸ ਦੇ ਨਾਲ ਹੀ ਸ਼ਾਹਿਦ ਦੀ ਪਤਨੀ ਮੀਰਾ ਰਾਜਪੂਤ ਅਨਿਲ ਕਪੂਰ ਦੇ ਘਰ ਪੁੱਜੀ ਸੀ । ਉਹ ਲਾਲ ਸਾੜ੍ਹੀ ‘ਚ ਬਹੁਤ ਹੀ ਸੋਹਣੀ ਲੱਗ ਰਹੀ ਸੀ ।
ਚੰਕੀ ਪਾਂਡੇ ਦੀ ਪਤਨੀ ਵੀ ਪੁੱਜੀ
ਚੰਕੀ ਪਾਂਡੇ ਦੀ ਪਤਨੀ ਭਾਵਨਾ ਪਾਂਡੇ ਵੀ ਅਦਾਕਾਰ ਦੇ ਘਰ ਕਰਵਾ ਚੌਥ ਮਨਾਉਣ ਦੇ ਲਈ ਪੁੱਜੀ । ਇਸ ਦੌਰਾਨ ਉਸ ਨੇ ਵੀ ਲਾਲ ਸਾੜ੍ਹੀ ਪਹਿਨੀ ਹੋਈ ਸੀ ।
ਮਹੀਪ ਕਪੂਰ, ਨੀਲਮ ਤੇ ਗੀਤਾ ਬਸਰਾ ਵੀ ਪਹੁੰਚੀ
ਸੰਜੇ ਕਪੂਰ ਦੀ ਪਤਨੀ ਮਹੀਪ ਕਪੂਰ ਵੀ ਅਨਿਲ ਕਪੂਰ ਦੇ ਘਰ ਕਰਵਾ ਚੌਥ ਮਨਾਉਣ ਦੇ ਲਈ ਪੁੱਜੀ ਸੀ ਅਤੇ ਉਹ ਬਹੁਤ ਹੀ ਖੂਬਸੂਰਤ ਨਜ਼ਰ ਆਈ । ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਵੀ ਬਹੁਤ ਖੂਬਸੂਰਤ ਲੱਗ ਰਹੀ ਸੀ ਅਤੇ ਉਸ ਨੇ ਲਾਲ ਰੰਗ ਦੀ ਸਾੜ੍ਹੀ ‘ਚ ਪੁੱਜੀ ਸੀ ।