ਅਦਾਕਾਰਾ ਸ਼ਿਲਪਾ ਸ਼ਿਰੋਡਕਰ (Shilpa Shirodkar) ਇਨ੍ਹੀਂ ਦਿਨੀਂ ਬਿੱਗ ਬੌਸ 18 ‘ਚ ਨਜ਼ਰ ਆ ਰਹੀ ਹੈ। ਜਿੱਥੇ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕਰ ਰਹੀ ਹੈ। ਉਨ੍ਹਾਂ ਨੇ ਬੀਤੇ ਦਿਨੀਂ ਖੁਲਾਸਾ ਕੀਤਾ ਹੈ ਕਿ 2008 ‘ਚ ਅਦਾਕਾਰਾ ਦੇ ਮਾਪਿਆਂ ਦਾ ਦਿਹਾਂਤ ਹੋ ਗਿਆ ਸੀ।ਜਿਸ ਤੋਂ ਬਾਅਦ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ ਸੀ।ਬਿੱਗ ਬੌਸ ਦੇ ਆਪਣੇ ਘਰ ਦੇ ਸਾਥੀਆਂ ਦੇ ਨਾਲ ਗੱਲਬਾਤ ਕਰਦੇ ਹੋਏ ਅਦਾਕਾਰਾ ਨੇ ਦੱਸਿਆ ਕਿ ਕਿਸ ਤਰ੍ਹਾਂ ਮਾਪਿਆਂ ਦੇ ਦਿਹਾਂਤ ਤੋਂ ਬਾਅਦ ਉਸ ਦੇ ਪਤੀ ਅਪਰੇਸ਼ ਰਣਜੀਤ ਉਸ ਔਖੇ ਵੇਲੇ ਉਸ ਦੀ ਤਾਕਤ ਬਣੇ ਸਨ ਅਤੇ ਉਹ ਆਪਣਾ ਕੰਮ ਕਾਜ ਛੱਡ ਕੇ ਭਾਰਤ ਆ ਗਏ ਸਨ।
ਹੋਰ ਪੜ੍ਹੋ : ਬਾਲੀਵੁੱਡ ਸਿਤਾਰਿਆਂ ਨੇ ਵੀ ਰਤਨ ਟਾਟਾ ਦੇ ਦਿਹਾਂਤ ‘ਤੇ ਜਤਾਇਆ ਦੁੱਖ, ਸਿੰਮੀ ਗਰੇਵਾਲ ਨੇ ਕਿਹਾ ‘ਇਹ ਦੁੱਖ ਸਹਿਣਾ ਹੈ ਮੁਸ਼ਕਿਲ’
ਅਦਾਕਾਰਾ ਦਾ ਕਹਿਣਾ ਹੈ ਕਿ ਉਸ ਦਾ ਪਤੀ ਬੈਕਿੰਗ ਖੇਤਰ ‘ਚ ਵਧੀਆ ਕੰਮ ਕਰ ਰਿਹਾ ਸੀ । ਪਰ ਉਸ ਦੀ ਖਾਤਿਰ ਪਤੀ ਅਪਰੇਸ਼ ਸਭ ਕੁਝ ਛੱਡ ਕੇ ਭਾਰਤ ਆ ਗਿਆ ਸੀ । ਅਦਾਕਾਰਾ ਇਹ ਦੱਸਦੇ ਹੋਏ ਭਾਵੁਕ ਵੀ ਹੋ ਗਈ ਕਿ ਜੇ ਉਨ੍ਹਾਂ ਦਾ ਪਤੀ ਅਪਰੇਸ਼ ਇਹ ਕੁਰਬਾਨੀ ਨਾ ਦਿੰਦਾ ਤਾਂ ਉਹ ਬੈਕਿੰਗ ਖੇਤਰ ‘ਚ ਵੱਡਾ ਨਾਮ ਕਮਾ ਸਕਦਾ ਸੀ । ਪਰ ਉਸ ਦੀ ਖਾਤਿਰ ਉਸ ਨੇ ਇਹ ਬਲਿਦਾਨ ਦਿੱਤਾ।
ਫ਼ਿਲਮ ਇੰਡਸਟਰੀ ਛੱਡਣ ਦਾ ਨਹੀਂ ਅਫਸੋਸ
ਅਦਾਕਾਰਾ ਦਾ ਕਹਿਣਾ ਹੈ ਕਿ ਫ਼ਿਲਮ ਇੰਡਸਟਰੀ ਛੱਡਣ ਦਾ ਉਸ ਨੂੰ ਕੋਈ ਅਫਸੋਸ ਨਹੀਂ ਹੈ। ਬਿੱਗ ਬੌਸ ‘ਚ ਅਦਾਕਾਰਾ ਦੇ ਸਾਥੀ ਗੁਣਰਤਨ ਨੇ ਜਦੋਂ ਪੁੱਛਿਆ ਕਿ ਉਨ੍ਹਾਂ ਦੀ ਤੁਲਨਾ ਮਾਧੁਰੀ ਦੀਕਸ਼ਿਤ ਦੇ ਨਾਲ ਕੀਤੀ ਜਾਂਦੀ ਰਹੀ ਹੈ। ਤੁਸੀਂ ਉਨ੍ਹਾਂ ਦੇ ਪੱਧਰ ਤੱਕ ਪਹੁੰਚ ਸਕਦੇ ਸੀ ।ਪਰ ਅਚਾਨਕ ਇੰਡਸਟਰੀ ਛੱਡਣ ਦਾ ਫੈਸਲਾ ਕਰ ਲਿਆ । ਇਸ ਤੇ ਅਦਾਕਾਰਾ ਨੇ ਕਿਹਾ ਕਿ ‘ਨਸੀਬ, ਨਸੀਬ ਦੀ ਗੱਲ ਹੁੰਦੀ ਹੈ।ਮੈਨੂੰ ਕਿਸੇ ਗੱਲ ਦਾ ਕੋਈ ਅਫਸੋਸ ਨਹੀਂ ਹੈ’।