Badshah video with daughter : ਬਾਲੀਵੁੱਡ ਦੇ ਮਸ਼ਹੂਰ ਰੈਪਰ ਬਾਦਸ਼ਾਹ ਜਿੱਥੇ ਅਕਸਰ ਆਪਣੇ ਹਿੱਟ ਗੀਤਾਂ ਲਈ ਜਾਣੇ ਜਾਂਦੇ ਹਨ, ਪਰ ਇਨ੍ਹੀਂ ਬਾਦਸ਼ਾਹ ਆਪਣੀ ਨਿੱਜੀ ਜ਼ਿੰਦਗੀ ਤੇ ਹਨੀ ਸਿੰਘ ਨਾਲ ਆਪਣੀ ਦੋਸਤੀ 'ਚ ਆਈ ਦਰਾਰ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹੁਣ ਬਾਦਸ਼ਾਹ ਨੇ ਆਪਣੀ ਧੀ ਨਾਲ ਪਹਿਲੀ ਵਾਰ ਵੀਡੀਓ ਸਾਂਝੀ ਕੀਤੀ ਹੈ। ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਬਾਲੀਵੁੱਡ ਅਤੇ ਪੰਜਾਬੀ ਗਾਇਕ-ਰੈਪਰ ਬਾਦਸ਼ਾਹ, "ਡੀਜੇ ਵੈਲੀ ਬਾਬੂ," "ਗੇਂਦਾ ਫੂਲ," "ਸੰਕ," "ਬਜ਼," "ਜੁਗਨੂੰ," ਅਤੇ "ਮਰਸੀ" ਵਰਗੇ ਕਈ ਹਿੱਟ ਗੀਤਾਂ ਲਈ ਮਸ਼ਹੂਰ ਹਨ। ਬਾਦਸ਼ਾਹ ਦੇ ਸੰਗੀਤਕ ਸਫਰ ਬਾਰੇ ਤਾਂ ਬਹੁਤੇ ਲੋਕ ਜਾਣਦੇ ਹਨ ਪਰ ਬਹੁਤ ਹੀ ਘੱਟ ਲੋਕ ਗਾਇਕ ਦੀ ਨਿੱਜੀ ਜ਼ਿੰਦਗੀ ਬਾਰੇ ਜਾਣਦੇ ਹਨ।
ਬੀਤੇ ਦਿਨੀਂ ਸੋਸ਼ਲ ਮੀਡੀਆ ਉੱਤੇ ਇਹ ਖਬਰਾਂ ਆ ਰਹੀਆਂ ਸਨ ਕਿ ਬਾਦਸ਼ਾਹ ਤੇ ਪਾਕਿਸਤਾਨ ਦੀ ਮਸ਼ਹੂਰ ਅਭਿਨੇਤਰੀ ਹਾਨੀਆ ਆਮਿਰ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਹਾਲ ਵਿੱਚ ਇੱਕ ਮੀਡੀਆ ਹਾਊਸ ਨਾਲ ਇੰਟਰਵਿਊ ਦੌਰਾਨ ਬਾਦਸ਼ਾਹ ਨੇ ਪਿਛਲੇ ਵਿਆਹ ਬਾਰੇ ਤੇ ਨਿੱਜੀ ਜ਼ਿੰਦਗੀ ਬਾਰੇ ਕਈ ਖੁਲਾਸੇ ਕੀਤੇ ਹਨ। ਆਪਣੇ ਤਲਾਕ ਤੋਂ ਬਾਅਦ ਪਹਿਲੀ ਵਾਰ, ਬਾਦਸ਼ਾਹ ਨੇ ਆਪਣੀਆਂ ਵਿਆਹੁਤਾ ਜ਼ਿੰਦਗੀ ਦੀਆਂ ਮੁਸ਼ਕਲਾਂ , ਆਪਣੇ ਵਿਆਹ ਦੇ ਟੁੱਟਣ ਅਤੇ ਆਪਣੀ ਧੀ ਨਾਲ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਸੀ ਤੇ ਦੱਸਿਆ ਸੀ ਉਨ੍ਹਾਂ ਦੀ ਇੱਕ ਧੀ ਹੈ।
ਹਾਲ ਹੀ ਵਿੱਚ ਬਾਦਸ਼ਾਹ ਨੇ ਆਪਣੀ ਧੀ ਜੇਸਮੀ ਗ੍ਰੇਸ ਮਸੀਹ ਸਿੰਘ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਦੋਵੇਂ ਇੱਕ ਦੂਜੇ ਨਾਲ ਮਸਤੀ ਕਰਦੇ ਤੇ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਬਾਦਸ਼ਾਹ ਨੇ ਲਿਖਿਆ, 'Bloodline ❤️🧿'
ਰੈਪਰ ਦੀ ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਵੀਡੀਓ ਉੱਤੇ ਕਈ ਗਾਇਕ ਤੇ ਰੈਪਰ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ, ਗੁਰੂ ਰੰਧਾਵਾ ਨੇ ਕਮੈਂਟ ਕਰਦਿਆਂ ਲਿਖਿਆ, '❤️❤️❤️ Only blessings' ਇੱਕ ਫੈਨ ਨੇ ਕਮੈਂਟ ਕੀਤਾ Daughters are the best 💖।