ਗਣਪਤੀ ਵਿਸਰਜਨ ਦੌਰਾਨ ਇੱਕ ਦੂਜੇ ਨਾਲ ਮਸਤੀ ਤੇ ਡਾਂਸ ਕਰਦੇ ਨਜ਼ਰ ਆਏ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ, ਵੀਡੀਓ ਹੋਈ ਵਾਇਰਲ

ਅਨੰਤ ਅੰਬਾਨੀ ਦੇ ਵਿਆਹ ਮਗਰੋਂ ਅੰਬਾਨੀ ਪਰਿਵਾਰ ਨੇ ਆਪਣੀ ਛੋਟੀ ਨੂੰਹ ਦੇ ਨਾਲ ਬੜੇ ਹੀ ਧੂਮਧਾਮ ਨਾਲ ਬੱਪਾ ਦਾ ਸਵਾਗਤ ਕੀਤਾ। ਲਗਾਤਾਰ ਤਿੰਨ ਦਿਨਾਂ ਦੇ ਪ੍ਰੋਗਰਾਮ ਦੌਰਾਨ ਪੂਰਾ ਅੰਬਾਨੀ ਪਰਿਵਾਰ ਇਸ ਮੈਗਾ ਈਵੈਂਟ ਲਈ ਇਕੱਠੇ ਤਿਆਰੀਆਂ ਕਰਦਾ ਨਜ਼ਰ ਆਇਆ। ਦੋ ਦਿਨਾਂ ਦੇ ਜਸ਼ਨ ਤੋਂ ਬਾਅਦ ਐਤਵਾਰ ਨੂੰ ਗਣੇਸ਼ ਵਿਸਰਜਨ ਕੀਤਾ ਗਿਆ। ਬੱਪਾ ਨੂੰ ਉਸੇ ਧੂਮ-ਧਾਮ ਨਾਲ ਵਿਦਾਇਗੀ ਦਿੱਤੀ ਗਈ।

Reported by:  PTC Punjabi Desk   |  Edited by:  Pushp Raj   |  September 09th 2024 01:34 PM  |  Updated: September 09th 2024 01:34 PM

ਗਣਪਤੀ ਵਿਸਰਜਨ ਦੌਰਾਨ ਇੱਕ ਦੂਜੇ ਨਾਲ ਮਸਤੀ ਤੇ ਡਾਂਸ ਕਰਦੇ ਨਜ਼ਰ ਆਏ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ, ਵੀਡੀਓ ਹੋਈ ਵਾਇਰਲ

ਅਨੰਤ ਅੰਬਾਨੀ ਦੇ ਵਿਆਹ ਮਗਰੋਂ ਅੰਬਾਨੀ ਪਰਿਵਾਰ ਨੇ ਆਪਣੀ ਛੋਟੀ ਨੂੰਹ ਦੇ ਨਾਲ ਬੜੇ ਹੀ ਧੂਮਧਾਮ ਨਾਲ ਬੱਪਾ ਦਾ ਸਵਾਗਤ ਕੀਤਾ। ਲਗਾਤਾਰ ਤਿੰਨ ਦਿਨਾਂ ਦੇ ਪ੍ਰੋਗਰਾਮ ਦੌਰਾਨ ਪੂਰਾ ਅੰਬਾਨੀ ਪਰਿਵਾਰ ਇਸ ਮੈਗਾ ਈਵੈਂਟ ਲਈ ਇਕੱਠੇ ਤਿਆਰੀਆਂ ਕਰਦਾ ਨਜ਼ਰ ਆਇਆ। ਦੋ ਦਿਨਾਂ ਦੇ ਜਸ਼ਨ ਤੋਂ ਬਾਅਦ ਐਤਵਾਰ ਨੂੰ ਗਣੇਸ਼ ਵਿਸਰਜਨ ਕੀਤਾ ਗਿਆ। ਬੱਪਾ ਨੂੰ ਉਸੇ ਧੂਮ-ਧਾਮ ਨਾਲ ਵਿਦਾਇਗੀ ਦਿੱਤੀ ਗਈ।

Reported by:  PTC Punjabi Desk
Edited by:  Pushp Raj
September 09th 2024 01:34 PM
Last Updated: September 09th 2024 01:34 PM
Share us
You May Like This

Anant ambani and Radhika Marchent viral video : ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਨੇ ਵਿਆਹ ਤੋਂ ਬਾਅਦ ਪਹਿਲੀ ਗਣੇਸ਼ ਚਤੁਰਥੀ ਦੇ ਮੌਕੇ 'ਤੇ ਬੱਪਾ ਦੀ ਸਥਾਪਨਾ ਕੀਤੀ। ਦੋ ਦਿਨ ਬਾਅਦ ਹੀ ਦੋਵਾਂ ਨੇ ਆਪਣੇ ਪਰਿਵਾਰ ਸਣੇ ਮੂਰਤੀ ਦਾ ਵਿਸਰਜਨ ਕੀਤਾ। ਇਸ ਮੌਕੇ ਇਸ ਜੋੜੇ ਨੂੰ ਇੱਕਠੇ ਮਸਤੀ ਕਰਦਿਆਂ ਤੇ ਡਾਂਸ ਕਰਦੇ ਵੇਖਿਆ ਗਿਆ, ਦੋਹਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। 

ਛੋਟੇ ਬੇਟੇ ਅਨੰਤ ਅੰਬਾਨੀ ਦੇ ਵਿਆਹ ਮਗਰੋਂ ਅੰਬਾਨੀ ਪਰਿਵਾਰ ਨੇ ਆਪਣੀ ਛੋਟੀ ਨੂੰਹ ਦੇ ਨਾਲ ਬੜੇ ਹੀ ਧੂਮਧਾਮ ਨਾਲ ਬੱਪਾ ਦਾ ਸਵਾਗਤ ਕੀਤਾ। ਲਗਾਤਾਰ ਤਿੰਨ ਦਿਨਾਂ ਦੇ ਪ੍ਰੋਗਰਾਮ ਦੌਰਾਨ ਪੂਰਾ ਅੰਬਾਨੀ ਪਰਿਵਾਰ ਇਸ ਮੈਗਾ ਈਵੈਂਟ ਲਈ ਇਕੱਠੇ ਤਿਆਰੀਆਂ ਕਰਦਾ ਨਜ਼ਰ ਆਇਆ। ਇਸ ਤੋਂ ਇਲਾਵਾ ਬਾਲੀਵੁੱਡ ਸਿਤਾਰੇ ਵੀ ਅੰਬਾਨੀ ਪਰਿਵਾਰ ਦੇ ਇਸ ਜਸ਼ਨ ਦਾ ਹਿੱਸਾ ਬਣੇ। ਦੋ ਦਿਨਾਂ ਦੇ ਜਸ਼ਨ ਤੋਂ ਬਾਅਦ ਐਤਵਾਰ ਨੂੰ ਗਣੇਸ਼ ਵਿਸਰਜਨ ਕੀਤਾ ਗਿਆ। ਬੱਪਾ ਨੂੰ ਉਸੇ ਧੂਮ-ਧਾਮ ਨਾਲ ਵਿਦਾਇਗੀ ਦਿੱਤੀ ਗਈ।

 ਪੂਰਾ ਅੰਬਾਨੀ ਪਰਿਵਾਰ ਅਤੇ ਸਿਤਾਰਿਆਂ ਦਾ ਸਮੂਹ ਗਣਪਤੀ ਵਿਸਰਜਨ ਲਈ ਨੱਚਦੇ ਅਤੇ ਗਾਉਂਦੇ ਹੋਏ ਐਂਟੀਲੀਆ ਤੋਂ ਬਾਹਰ ਆਏ। ਇਸ ਦੌਰਾਨ ਹਰ ਕੋਈ ਮਸਤੀ ਕਰਦਾ ਅਤੇ ਡਾਂਸ ਕਰਦਾ ਨਜ਼ਰ ਆਇਆ। ਨੀਤਾ ਅੰਬਾਨੀ ਤੋਂ ਲੈ ਕੇ ਸ਼ਲੋਕਾ-ਰਾਧਿਕਾ ਤੱਕ ਅੰਬਾਨੀ ਪਰਿਵਾਰ ਦਾ ਹਰ ਮੈਂਬਰ ਸ਼ਰਧਾ ਨਾਲ ਨੱਚਦਾ ਤੇ  ਸਥਾਨਕ ਲੋਕਾਂ ਵਿੱਚ ਪ੍ਰਸ਼ਾਦ ਵੱਡਦਾ ਨਜ਼ਰ ਆਇਆ।  

ਅਨੰਤ ਅਤੇ ਰਾਧਿਕਾ ਨੇ ਕੀਤੀ ਖੂਬ ਮਸਤੀ 

ਹਾਲਾਂਕਿ ਪੂਰਾ ਅੰਬਾਨੀ ਪਰਿਵਾਰ ਅਤੇ ਸਿਤਾਰਿਆਂ ਦੇ ਸਮੂਹ ਨੂੰ ਮਸਤੀ ਕਰਦੇ ਦੇਖਿਆ ਗਿਆ ਪਰ ਦੋ ਲੋਕ ਸਨ ਜੋ ਮਸਤੀ ਕਰ ਰਹੇ ਸੀ। ਦੋਵੇਂ ਬੱਪਾ ਦੇ ਰੰਗਾਂ ਨਾਲੋਂ ਇੱਕ ਦੂਜੇ ਦੇ ਪਿਆਰ ਦੇ ਰੰਗਾਂ ਵਿੱਚ ਰੰਗੇ ਨਜ਼ਰ ਆਏ। ਇਹ ਕੋਈ ਹੋਰ ਨਹੀਂ ਸਗੋਂ ਅੰਬਾਨੀ ਪਰਿਵਾਰ ਦੇ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਛੋਟੀ ਨੂੰਹ ਰਾਧਿਕਾ ਮਰਚੈਂਟ ਹਨ। ਜੀ ਹਾਂ, ਨਵੇਂ ਵਿਆਹੇ ਲਵ ਬਰਡ ਨੂੰ ਗਣਪਤੀ ਵਿਸਰਜਨ ਦੌਰਾਨ ਖੂਬ ਮਸਤੀ ਕਰਦੇ ਦੇਖਿਆ ਗਿਆ। ਦੋਵੇਂ ਪਰਿਵਾਰਕ ਮੈਂਬਰਾਂ ਨਾਲ ਨੱਚਦੇ ਅਤੇ ਗੁਲਾਲ ਉਡਾਉਂਦੇ ਨਜ਼ਰ ਆਏ। ਇਸ ਤੋਂ ਬਾਅਦ ਹੀ ਦੋਵਾਂ ਨੇ ਇੱਕ ਦੂਜੇ ਨਾਲ ਖੂਬ ਮਸਤੀ ਕੀਤੀ।

ਹੋਰ ਪੜ੍ਹੋ : Vikram Batra Birth Anniversary: ਜਾਣੋ Kargil War ਦੇ Hero ਕੈਪਟਨ ਵਿਕਰਮ ਬੱਤਰਾ ਦੀ ਕਹਾਣੀ, ਜਿਨ੍ਹਾਂ ਦੀ ਜ਼ਿੰਦਗੀ 'ਤੇ ਬਣੀ ਫਿਲਮ 'ਸ਼ੇਰਸ਼ਾਹ'

 ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਅਨੰਤ ਅੰਬਾਨੀ ਭੀੜ ਦੇ ਵਿਚਕਾਰ ਰਾਧਿਕਾ ਮਰਚੈਂਟ ਨੂੰ ਪਿਆਰ ਨਾਲ ਰੰਗ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ ਅਤੇ ਇਸ ਤੋਂ ਬਾਅਦ ਰਾਧਿਕਾ ਮਜ਼ਾਕ ਵਿੱਚ ਉਸ 'ਤੇ ਪਾਣੀ ਸੁੱਟ ਦਿੰਦੀ ਹੈ। ਅਨੰਤ ਹੱਸਦੇ ਹਨ ਤੇ ਮੁੜ ਰਾਧਿਕਾ ਨੂੰ ਹੋਰ ਰੰਗ ਲਗਾ ਦਿੰਦੇ ਹਨ  ਦੋਵਾਂ ਦੀਆਂ ਮਿੱਠੀਆਂ-ਮਿੱਠੀਆਂ ਸ਼ਰਾਰਤਾਂ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network