ਮੁੜ ਵੱਡੇ ਪਰਦੇ 'ਤੇ ਇੱਕਠੇ ਨਜ਼ਰ ਆਵੇਗੀ ਦਿਲਜੀਤ ਦੋਸਾਂਝ ਤੇ ਆਲੀਆ ਭੱਟ ਦੀ ਜੋੜੀ, ਫਿਲਮ 'ਜਿਗਰਾ' ਦੇ ਸੈੱਟ ਤੋਂ ਵਾਇਰਲ ਹੋਈਆਂ ਤਸਵੀਰਾਂ

ਆਲੀਆ ਭੱਟ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਹਾਲ ਹੀ 'ਚ ਆਲੀਆ ਭੱਟ ਨੇ ਫਿਲਮ ਦੇ ਸੈੱਟ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਤੋਂ ਇਹ ਪਤਾ ਲਗਦਾ ਹੈ ਕਿ ਅਦਾਕਾਰਾ ਦੀ ਇਸ ਫਿਲਮ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੀ ਨਜ਼ਰ ਆਉਣ ਵਾਲੇ ਹਨ।

Reported by:  PTC Punjabi Desk   |  Edited by:  Pushp Raj   |  September 14th 2024 10:57 AM  |  Updated: September 14th 2024 10:57 AM

ਮੁੜ ਵੱਡੇ ਪਰਦੇ 'ਤੇ ਇੱਕਠੇ ਨਜ਼ਰ ਆਵੇਗੀ ਦਿਲਜੀਤ ਦੋਸਾਂਝ ਤੇ ਆਲੀਆ ਭੱਟ ਦੀ ਜੋੜੀ, ਫਿਲਮ 'ਜਿਗਰਾ' ਦੇ ਸੈੱਟ ਤੋਂ ਵਾਇਰਲ ਹੋਈਆਂ ਤਸਵੀਰਾਂ

ਆਲੀਆ ਭੱਟ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਹਾਲ ਹੀ 'ਚ ਆਲੀਆ ਭੱਟ ਨੇ ਫਿਲਮ ਦੇ ਸੈੱਟ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਤੋਂ ਇਹ ਪਤਾ ਲਗਦਾ ਹੈ ਕਿ ਅਦਾਕਾਰਾ ਦੀ ਇਸ ਫਿਲਮ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੀ ਨਜ਼ਰ ਆਉਣ ਵਾਲੇ ਹਨ।

Reported by:  PTC Punjabi Desk
Edited by:  Pushp Raj
September 14th 2024 10:57 AM
Last Updated: September 14th 2024 10:57 AM
Share us
You May Like This

Alia Bhatt and Diljit Dosanjh Joins Jigra :  ਆਲੀਆ ਭੱਟ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਹਾਲ ਹੀ 'ਚ ਆਲੀਆ ਭੱਟ ਨੇ ਫਿਲਮ ਦੇ ਸੈੱਟ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਤੋਂ ਇਹ ਪਤਾ ਲਗਦਾ ਹੈ ਕਿ ਅਦਾਕਾਰਾ ਦੀ ਇਸ ਫਿਲਮ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੀ ਨਜ਼ਰ ਆਉਣ ਵਾਲੇ ਹਨ।

ਬੀਤੇ ਦਿਨੀਂ ਫਿਲਮ 'ਜਿਗਰਾ' ਦਾ ਟੀਜ਼ਰ ਰਿਲੀਜ਼ ਹੋਇਆ ਹੈ। ਟੀਜ਼ਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਦਰਸ਼ਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਅਦਾਕਾਰਾ ਦੇ ਪ੍ਰਸ਼ੰਸਕਾਂ ਲਈ ਹੁਣ ਇੱਕ ਹੋਰ ਖੁਸ਼ਖਬਰੀ ਆਈ ਹੈ। ਦਰਅਸਲ, ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ 'ਤੇ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋ ਗਏ ਹਨ।

'ਜਿਗਰਾ' 'ਚ ਨਜ਼ਰ ਆਉਣਗੇ ਆਲੀਆ-ਦਿਲਜੀਤ  

ਆਲੀਆ ਭੱਟ ਅਤੇ ਦਿਲਜੀਤ ਦੋਸਾਂਝ ਇਸ ਤੋਂ ਪਹਿਲਾਂ ਫਿਲਮ 'ਉੜਤਾ ਪੰਜਾਬ' 'ਚ ਨਜ਼ਰ ਆਏ ਸੀ। ਦੋਹਾਂ ਨੇ 2016 ਵਿੱਚ ਰਿਲੀਜ਼ ਹੋਈ ਅਭਿਸ਼ੇਕ ਚੌਬੇ ਦੁਆਰਾ ਨਿਰਦੇਸ਼ਿਤ ਫਿਲਮ ਵਿੱਚ ਇਕੱਠੇ ਕੰਮ ਕੀਤਾ ਸੀ। ਹੁਣ ਇੱਕ ਵਾਰ ਫਿਰ ਦੋਵੇਂ ਫਿਲਮ ਜਿਗਰਾ ਵਿੱਚ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।

ਆਲੀਆ  ਭੱਟ ਨੇ  ਅਦਾਕਾਰਾ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ 'ਤੇ ਦੋਵਾਂ ਦੀ ਤਸਵੀਰ ਸ਼ੇਅਰ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਇਸ ਤਸਵੀਰ 'ਚ ਦੋਵੇਂ ਜਿਗਰਾ ਦੇ ਸੈੱਟ 'ਤੇ ਕੁਰਸੀਆਂ 'ਤੇ ਬੈਠੇ ਨਜ਼ਰ ਆ ਰਹੇ ਹਨ ਅਤੇ ਇਸ ਦੇ ਉੱਪਰ ਜਿਗਰਾ ਲਿਖਿਆ ਨਜ਼ਰ ਆ ਰਿਹਾ ਹੈ। ਦੋਹਾਂ ਦੀਆਂ ਕੁਰਸੀਆਂ ਦੇ ਪਿਛਲੇ ਪਾਸੇ ਇੱਕ ਦਿਲਚਸਪ ਗੱਲ ਲਿਖੀ ਹੋਈ ਹੈ। ਦਿਲਜੀਤ ਦੀ ਕੁਰਸੀ ਦੇ ਪਿਛਲੇ ਪਾਸੇ ਲਿਖਿਆ ਹੈ, "Sing about Kudi।" ਇਸ ਦੇ ਨਾਲ ਹੀ ਆਲੀਆ ਦੀ ਕੁਰਸੀ ਦੇ ਪਿਛਲੇ ਪਾਸੇ ਲਿਖਿਆ ਹੈ, ''The Said Kudi।''

ਆਲੀਆ -ਦਿਲਜੀਤ ਅੱਠ ਸਾਲ ਬਾਅਦ ਇਕੱਠੇ ਆਉਣਗੇ ਨਜ਼ਰ 

ਇਸ ਤਸਵੀਰ ਦੇ ਕੈਪਸ਼ਨ 'ਚ ਅਦਾਕਾਰਾ ਨੇ ਲਿਖਿਆ, ਕੁਰਸੀਆਂ ਸਭ ਕੁਝ ਕਹਿ ਰਹੀਆਂ ਹਨ। ਇਸ ਦੇ ਨਾਲ ਹੀ ਉਸ ਨੇ ਕੈਪਸ਼ਨ 'ਚ ਮਾਈਕ ਇਮੋਜੀ ਦੀ ਵਰਤੋਂ ਵੀ ਕੀਤੀ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਅਦਾਕਾਰਾ ਦਿਲਜੀਤ ਨਾਲ ਗੀਤ ਗਾਉਂਦੀ ਨਜ਼ਰ ਆਉਣ ਵਾਲੀ ਹੈ। ਇਸ ਦੇ ਨਾਲ ਹੀ ਦੋਵੇਂ ਲਗਭਗ ਅੱਠ ਸਾਲ ਬਾਅਦ ਇੱਕ ਵਾਰ ਫਿਰ ਇਕੱਠੇ ਆ ਰਹੇ ਹਨ। 

ਦੋਵਾਂ ਦੇ ਫੈਨਜ਼ ਇਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਇਹ ਤਸਵੀਰ ਅਪਲੋਡ ਹੁੰਦੇ ਹੀ ਫੈਨਜ਼ ਨੇ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪ੍ਰਸ਼ੰਸਕ ਨੇ ਲਿਖਿਆ, "ਮੈਂ ਆਲੀਆ  ਦੇ ਗਾਉਣ ਦਾ ਇੰਤਜ਼ਾਰ ਨਹੀਂ ਕਰ ਸਕਦਾ।" ਇਸ ਦੌਰਾਨ ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ, "ਇੱਕ ਕੁੜੀ ਵਾਲੀ ਜੋੜੀ ਵਾਪਸ ਆ ਗਈ ਹੈ।"

ਹੋਰ ਪੜ੍ਹੋ : ਕਿਡਨੈਪ ਹੋਣ ਤੋਂ ਬਾਲ- ਬਾਲ ਬਚੇ ਅਦਾਕਾਰ ਰਾਜੇਸ਼ ਪੁਰੀ, ਫਿਲਮੀ ਸਟਾਈਲ 'ਚ ਬਣਾਇਆ ਗਿਆ ਸੀ ਪਲਾਨ

ਦੱਸ ਦੇਈਏ ਕਿ ਆਲੀਆ ਭੱਟ, ਮਨੋਜ ਪਾਹਵਾ ਅਤੇ ਵੇਦਾਂਗ ਰੈਨਾ ਸਟਾਰਰ ਇਹ ਫਿਲਮ ਕਾਫੀ ਭਾਵੁਕ ਹੋਣ ਵਾਲੀ ਹੈ। ਫਿਲਮ 'ਚ ਭਰਾ-ਭੈਣ ਦੀ ਕਹਾਣੀ ਦਿਖਾਈ ਜਾ ਰਹੀ ਹੈ, ਜਿਸ 'ਚ ਆਲੀਆ ਆਪਣੇ ਭਰਾ ਵੇਦਾਂਗ ਨੂੰ ਜੇਲ ਤੋਂ ਛੁਡਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆਵੇਗੀ। ਇਸ ਫਿਲਮ ਦਾ ਨਿਰਦੇਸ਼ਨ ਵਾਸਨ ਬਾਲਾ ਨੇ ਕੀਤਾ ਹੈ। ਇਸ ਦੇ ਨਾਲ ਹੀ ਫਿਲਮ ਦਾ ਨਿਰਮਾਣ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਅਤੇ ਆਲੀਆ ਭੱਟ ਦੇ ਈਟਰਨਲ ਸਨਸ਼ਾਈਨ ਪ੍ਰੋਡਕਸ਼ਨ ਨੇ ਕੀਤਾ ਹੈ। ਇਹ ਫਿਲਮ 11 ਅਕਤੂਬਰ, 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਤੋਂ ਇਲਾਵਾ ਆਲੀਆ  ਯਸ਼ਰਾਜ ਫਿਲਮਜ਼ ਦੀ ਆਉਣ ਵਾਲੀ ਫਿਲਮ 'ਅਲਫਾ' ਦੀ ਸ਼ੂਟਿੰਗ ਵੀ ਕਰ ਰਹੀ ਹੈ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network