ਮਲਾਇਕਾ ਅਰੋੜਾ (Malaika Arora) ਦੇ ਪਿਤਾ ਨੇ ਬੀਤੇ ਦਿਨ ਖੁਦਕੁਸ਼ੀ ਕਰ ਲਈ । ਜਿਸ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ । ਅਦਾਕਾਰਾ ਦੇ ਘਰ ਅਫਸੋਸ ਪ੍ਰਗਟ ਕਰਨ ਦੇ ਲਈ ਵੱਡੀ ਗਿਣਤੀ ‘ਚ ਫ਼ਿਲਮੀ ਸਿਤਾਰੇ ਪੁੱਜੇ ਸਨ । ਬੀਤੇ ਬੁੱਧਵਾਰ ਨੂੰ ਅਦਾਕਾਰਾ ਦੇ ਪਿਤਾ ਨੇ ਆਪਣੇ ਅਪਾਰਟਮੈਂਟ ਦੀ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।ਜਿਸ ਤੋਂ ਬਾਅਦ ਮੀਡੀਆ ਕਰਮੀ ਲਗਾਤਾਰ ਅਦਾਕਾਰਾ ਦੇ ਮਾਪਿਆਂ ਦੇ ਘਰ ਦੇ ਬਾਹਰ ਖੜੇ ਹੋਏ ਹਨ ।
ਹੋਰ ਪੜ੍ਹੋ :ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਸ਼੍ਰੀ ਅਨੰਦਪੁਰ ਸਾਹਿਬ ਕੋਰਟ ‘ਚ ਪੁੱਜੇ
ਜਿਸ ਤੋਂ ਬਾਅਦ ਅਦਾਕਾਰ ਵਿਜੇ ਵਰਮਾ ਦਾ ਗੁੱਸਾ ਭੜਕ ਗਿਆ ਹੈ।ਅਦਾਕਾਰ ਨੇ ਕਿਹਾ ਹੈ ਕਿ ਦੁੱਖ ਦੀ ਇਸ ਘੜੀ ‘ਚ ਪਰਿਵਾਰ ਨੂੰ ਇੱਕਲੇ ਰਹਿਣ ਦਿਓ ।ਅਦਾਕਾਰ ਨੇ ਅਪੀਲ ਕੀਤੀ ਹੈ ਕਿ ਅਦਾਕਾਰਾ ਦੇ ਘਰ ਦੇ ਬਾਹਰ ਜਮਾਵੜਾ ਨਾ ਕੀਤਾ ਜਾਵੇ ।ਕਿਉਂਕਿ ਅਦਾਕਾਰਾ ਦੇ ਘਰ ਅਫਸੋਸ ਪ੍ਰਗਟ ਕਰਨ ਦੇ ਲਈ ਬਾਲੀਵੁੱਡ ਦੀਆਂ ਤਮਾਮ ਹਸਤੀਆਂ ਪਹੁੰਚ ਰਹੀਆਂ ਹਨ ਅਤੇ ਉਨ੍ਹਾਂ ਦੀਆਂ ਤਸਵੀਰਾਂ ਕਲਿੱਕ ਕਰਨ ਦੇ ਲਈ ਪੈਪਰਾਜੀ ਹਰ ਸੰਭਵ ਕੋਸ਼ਿਸ਼ਾਂ ਵੀ ਕਰ ਰਹੇ ਹਨ ।ਜਿਸ ਕਾਰਨ ਬਾਲੀਵੁੱਡ ਸਿਤਾਰੇ ਅਸਹਿਜ ਵੀ ਮਹਿਸੂਸ ਕਰ ਰਹੇ ਹਨ ।
ਕੱਲ੍ਹ ਹੋਇਆ ਸੀ ਅਦਾਕਾਰਾ ਦੇ ਪਿਤਾ ਦਾ ਅੰਤਿਮ ਸਸਕਾਰ
ਦੱਸ ਦਈਏ ਕਿ ਕੱਲ੍ਹ ਅਦਾਕਾਰਾ ਦੇ ਪਿਤਾ ਦਾ ਅੰਤਿਮ ਸਸਕਾਰ ਹੋਇਆ ਸੀ। ਇਸ ਤੋਂ ਪੁਲਿਸ ਜਾਂਚ ਦੇ ਦੌਰਾਨ ਅਦਾਕਾਰਾ ਦੇ ਪਿਤਾ ਦੇ ਡਿੱਗਣ ਸਰੀਰ ‘ਚ ਸੱਟਾਂ ਦੇ ਨਿਸ਼ਾਨ ਮਿਲੇ ਸਨ । ਇਸ ਤੋਂ ਬਾਅਦ ਦੇਰ ਸ਼ਾਮ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ । ਜਿਸ ‘ਚ ਵੱਡੀ ਗਿਣਤੀ ‘ਚ ਸੈਲੀਬ੍ਰੇਟੀਜ਼ ਸ਼ਾਮਿਲ ਹੋਏ ਸਨ।