ਅਦਾਕਾਰ ਗੋਵਿੰਦਾ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਰਿਵਾਲਵਰ ਸਾਫ ਕਰਨ ਦੇ ਦੌਰਾਨ ਅਦਾਕਾਰ ਨੂੰ ਗੋਲੀ ਲੱਗੀ ਹੈ।ਗੋਲੀ ਅਦਾਕਾਰ ਦੇ ਗੋਡੇ ਦੇ ਕੋਲ ਲੱਗੀ ਹੈ। ਖਬਰਾਂ ਮੁਤਾਬਕ ਜਿਸ ਵੇਲੇ ਇਹ ਹਾਦਸਾ ਹੋਇਆ ਉਸ ਵੇਲੇ ਗੋਵਿੰਦਾ ਘਰ ‘ਚ ਇੱਕਲੇ ਸਨ ਅਤੇ ਕਿਤੇ ਬਾਹਰ ਜਾਣ ਦੀ ਤਿਆਰੀ ਕਰ ਰਹੇ ਸਨ ਅਤੇ ਆਪਣੀ ਸੁਰੱਖਿਆ ਦੇ ਲਈ ਆਪਣੇ ਨਾਲ ਹਮੇਸ਼ਾ ਰਿਵਾਲਵਰ ਰੱਖਦੇ ਹਨ।
ਹੋਰ ਪੜ੍ਹੋ : ਕੈਂਸਰ ਨਾਲ ਕਿਵੇਂ ਲੜਿਆ ਗਾਇਕ ਜੈਜ਼ ਧਾਮੀ, ਗਾਇਕ ਨੇ ਭਾਵੁਕ ਨੋਟ ਕੀਤਾ ਸਾਂਝਾ
ਪਰ ਜਦੋਂ ਉਹ ਆਪਣਾ ਰਿਵਾਲਵਰ ਸਾਫ ਕਰ ਰਹੇ ਸਨ ਤਾਂ ਬਦਕਿਸਮਤੀ ਨਾਲ ਗੋਲੀ ਚੱਲ ਗਈ ਅਤੇ ਜ਼ਿਆਦਾ ਖੁਨ ਵਗਣ ਦੇ ਕਾਰਨ ਉਨ੍ਹਾਂ ਦੀ ਹਾਲਤ ਵਿਗੜ ਗਈ । ਜਿਸ ਤੋਂ ਬਾਅਦ ਉਨ੍ਹਾਂ ਨੂੰ ਘਰ ਦੇ ਨਜ਼ਦੀਕ ਸਥਿਤ ਇੱਕ ਹਸਪਤਾਲ ‘ਚ ਲਿਜਾਇਆ ਗਿਆ । ਗੋਵਿੰਦਾ ਦੇ ਮੈਨੇਜਰ ਦੇ ਮੁਤਾਬਕ ਉਸ ਦੀ ਗੋਲੀ ਕੱਢ ਦਿੱਤੀ ਗਈ ਹੈ ਅਤੇ ਮੁੰਬਈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਗੋਵਿੰਦਾ ਦੀ ਰਿਵਾਲਵਰ ਵੀ ਪੁਲਿਸ ਨੇ ਕਬਜੇ ‘ਚ ਲੈ ਲਈ ਹੈ।ਇਸ ਮਾਮਲੇ ‘ਚ ਹਾਲਾਂਕਿ ਪੁਲਿਸ ਤੇ ਹਸਪਤਾਲ ਦੇ ਵੱਲੋਂ ਕੋਈ ਵੀ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਗੋਵਿੰਦਾ ਦਾ ਫ਼ਿਲਮੀ ਕਰੀਅਰ
ਗੋਵਿੰਦਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦੇ ਰਹੇ ਹਨ । ਗੋਵਿੰਦਾ ਨੂੰ ਆਖਰੀ ਵਾਰ 2019 ‘ਚ ਵੱਡੇ ਪਰਦੇ ‘ਤੇ ਵੇਖਿਆ ਗਿਆ ਸੀ । ਉਨ੍ਹਾਂ ਦੀ ਫ਼ਿਲਮ ‘ਰੰਗੀਲਾ ਰਾਜਾ’ ਬਾਕਸ ਆਫਿਸ ਤੇ ਕੁਝ ਖ਼ਾਸ ਕਮਾਲ ਨਹੀਂ ਸੀ ਕਰ ਸਕੀ।‘ਲਵ86’ ਦੇ ਨਾਲ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਗੋੋਵਿੰਦਾ ਨੇ ਹੀਰੋ ਨੰਬਰ ਵਨ, ਕੁਲੀ ਨੰ: 1, ਸਾਜਣ ਚਲੇ ਸਸੂਰਾਲ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ।